ਹਾਈਡ੍ਰੋਜਨ ਸਿਲੰਡਰ ਦਾ ਗੈਸ ਪਾਈਪ ਮੂੰਹ ’ਤੇ ਰੱਖ ਕੇ ਤੇ ਉਪਰੋਂ ਪਾਲੀਥੀਨ ਬੰਨ੍ਹ ਕੇ IIT ਟੌਪਰ ਨੇ ਦਿੱਤੀ ਜਾਨ

Monday, Oct 12, 2026 - 10:22 AM (IST)

ਹਾਈਡ੍ਰੋਜਨ ਸਿਲੰਡਰ ਦਾ ਗੈਸ ਪਾਈਪ ਮੂੰਹ ’ਤੇ ਰੱਖ ਕੇ ਤੇ ਉਪਰੋਂ ਪਾਲੀਥੀਨ ਬੰਨ੍ਹ ਕੇ IIT ਟੌਪਰ ਨੇ ਦਿੱਤੀ ਜਾਨ

ਹਿਸਾਰ- ਪੀ.ਐੱਲ.ਏ. ਵਾਸੀ ਨੀਲਮ ਸਿਨੇਮਾ ਸੰਚਾਲਕ ਅਤੇ ਕੱਪੜਾ ਕਾਰੋਬਾਰੀ ਨਰੇਸ਼ ਜੈਨ ਦੇ ਆਈ.ਆਈ.ਟੀ. ਟੌਪਰ ਪੁੱਤਰ ਰਾਹੁਲ ਜੈਨ (35) ਨੇ ਹਾਈਡ੍ਰੋਜਨ ਗੈਸ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਐਤਵਾਰ ਸਵੇਰੇ ਬੈੱਡਰੂਮ ’ਚੋਂ ਮਿਲੀ। ਕਮਰੇ ’ਚੋਂ ਇਕ ਸਿਲੰਡਰ ਮਿਲਿਆ ਹੈ। ਮ੍ਰਿਤਕ ਦੇ ਮੂੰਹ ਕੋਲ ਸਿਲੰਡਰ ਦਾ ਪਾਈਪ ਸੀ ਅਤੇ ਉੱਪਰ ਪਾਲੀਥੀਨ ਬੱਝਾ ਹੋਇਆ ਸੀ। ਪੁਲਸ ਨੇ ਖੁਦਕੁਸ਼ੀ ਨੋਟ ਕਬਜ਼ੇ ’ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਰਾਹੁਲ ਜੈਨ ਆਈ.ਆਈ.ਟੀ. ਟੌਪਰ ਸੀ। ਉਸ ਨੇ ਤੋਸ਼ਾਮ ਰੋਡ ’ਤੇ ਕੋਚਿੰਗ ਸੈਂਟਰ ਖੋਲ੍ਹਿਆ ਸੀ। ਉਹ ਇੰਟਰਨੈੱਟ ’ਤੇ ਆਨਲਾਈਨ ਕੋਚਿੰਗ ਵੀ ਦਿੰਦਾ ਸੀ। ਉਹ ਹੁਣ ਕੁਝ ਅਰਸੇ ਤੋਂ ਘਰ ’ਚ ਰਹਿੰਦਾ ਸੀ। ਪੁਲਸ ਅਨੁਸਾਰ ਸ਼ਨੀਵਾਰ ਸ਼ਾਮ ਲੱਗਭਗ 4 ਵਜੇ ਉਸ ਨੇ ਗੁਬਾਰਿਆਂ ’ਚ ਗੈਸ ਭਰਨ ਵਾਲਾ ਸਿਲੰਡਰ ਆਨਲਾਈਨ ਸਰਚ ਕੀਤਾ। ਉਸ ਤੋਂ ਬਾਅਦ ਉਹ ਗੈਸ ਸਿਲੰਡਰ ਲੈ ਕੇ ਘਰ ਆਇਆ। ਰਾਤ ਨੂੰ ਉਸ ਨੇ ਗੈਸ ਸਿਲੰਡਰ ਵਾਲਾ ਪਾਈਪ ਆਪਣੇ ਮੂੰਹ ’ਚ ਲਗਾਇਆ ਅਤੇ ਫਿਰ ਉੱਪਰੋਂ ਪਾਲੀਥੀਨ ਬੰਨ੍ਹ ਲਿਆ ਤਾਂ ਜੋ ਗੈਸ ਬਾਹਰ ਨਾ ਜਾਵੇ। ਉਹ ਐਤਵਾਰ ਸਵੇਰੇ ਬੈੱਡਰੂਮ ’ਚ ਮ੍ਰਿਤਕ ਹਾਲਤ ’ਚ ਮਿਲਿਆ। ਖੁਦਕੁਸ਼ੀ ਕਰਨ ਤੋਂ ਪਹਿਲਾਂ ਰਾਹੁਲ ਨੇ ਇਕ ਪੇਜ ’ਤੇ ਖੁਦਕੁਸ਼ੀ ਨੋਟ ’ਚ ਲਿਖਿਆ, ‘‘ਮੈਂ ਜੋ ਕਰ ਰਿਹਾ ਹਾਂ, ਉਸ ਦਾ ਮੈਂ ਖੁਦ ਜ਼ਿੰਮੇਵਾਰ ਹਾਂ। ਗੈਸ ਤਕਲੀਫ਼ ਨਹੀਂ ਦਿੰਦੀ, ਆਸਾਨੀ ਨਾਲ ਮਰ ਜਾਵਾਂਗਾ। ਮਾਤਾ-ਪਿਤਾ ਆਪਣਾ ਧਿਆਨ ਰੱਖਣ। ਮੈਂ ਫੋਨ ’ਚ ਵੀਡੀਓ ਬਣਾਇਆ ਹੈ, ਉਸ ਨੂੰ ਦੇਖ ਲੈਣਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News