ਧੀ ਦੇ ਵਿਆਹ ਦੇ ਕਾਰਡ ''ਤੇ ਪਿਤਾ ਨੇ ਕੀਤੀ ਅਪੀਲ- ''ਤੋਹਫੇ ਨਹੀਂ ਮੋਦੀ ਲਈ ਵੋਟ''

Sunday, Mar 10, 2019 - 04:04 PM (IST)

ਧੀ ਦੇ ਵਿਆਹ ਦੇ ਕਾਰਡ ''ਤੇ ਪਿਤਾ ਨੇ ਕੀਤੀ ਅਪੀਲ- ''ਤੋਹਫੇ ਨਹੀਂ ਮੋਦੀ ਲਈ ਵੋਟ''

ਸਿਵਾਨ (ਭਾਸ਼ਾ)— ਬਿਹਾਰ ਦੇ ਸਿਵਾਨ ਜ਼ਿਲਾ ਵਾਸੀ ਇਕ ਵਿਅਕਤੀ ਨੇ ਆਪਣੀ ਧੀ ਦੇ ਵਿਆਹ ਦੇ ਸੱਦਾ ਕਾਰਡ 'ਚ ਲੋਕਾਂ ਨੂੰ ਆਸ਼ੀਰਵਾਦ ਦੇ ਤੌਰ 'ਤੇ ਲੋਕ ਸਭਾ ਚੋਣਾਂ 2019 ਲਈ ਪੀ. ਐੱਮ. ਨਰਿੰਦਰ ਮੋਦੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਸਿਵਾਨ ਜ਼ਿਲੇ ਦੇ ਹਸਨਪੁਰਾ ਬਲਾਕ ਅਧੀਨ ਪੈਂਦੇ ਸਿਸਵਾ ਕਲਾਂ ਪਿੰਡ ਵਾਸੀ ਅਸ਼ੋਕ ਸਿੰਘ ਨੇ 12 ਮਾਰਚ ਨੂੰ ਹੋਣ ਵਾਲੇ ਆਪਣੀ ਧੀ ਸਲੋਨੀ ਦੇ ਵਿਆਹ ਦੇ ਸੱਦਾ ਕਾਰਡ ਵੰਡੇ। ਅਸ਼ੋਕ ਸਿੰਘ ਨੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਦਿੱਤੇ ਸੱਦਾ ਕਾਰਡ 'ਤੇ ਉਨ੍ਹਾਂ ਤੋਂ ਲੜਕੀ ਨੂੰ ਆਸ਼ੀਰਵਾਦ ਦੇ ਤੌਰ 'ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਹਿੱਤ 'ਚ ਮੋਦੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

 

Image result for Modi urges voters for Lok Sabha elections

ਅਸ਼ੋਕ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਹਿੱਤ ਵਿਚ ਆਪਣੀ ਧੀ ਦੇ ਵਿਆਹ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਤੋਂ ਕੋਈ ਤੋਹਫਾ ਨਹੀਂ ਚਾਹੁੰਦੇ। ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਬਣਾਉਣ ਦੀ ਅਪੀਲ ਕਰਦੇ ਹੋਏ ਆਸ਼ੀਰਵਾਦ ਚਾਹੁੰਦੇ ਹਨ, ਤਾਂ ਕਿ ਦੇਸ਼ ਦਾ ਵਿਕਾਸ ਹੋ ਸਕੇ ਅਤੇ ਦੇਸ਼ ਅੱਗੇ ਵਧ ਸਕੇ।


author

Tanu

Content Editor

Related News