24 ਘੰਟਿਆਂ 'ਚ 111 ਮੌਤਾਂ! ਹਨ੍ਹੇਰੀ-ਤੂਫ਼ਾਨ ਨੇ UP ਦੇ 26 ਜ਼ਿਲ੍ਹਿਆਂ 'ਚ ਮਚਾਈ ਤਬਾਹੀ

Thursday, May 14, 2026 - 10:47 PM (IST)

24 ਘੰਟਿਆਂ 'ਚ 111 ਮੌਤਾਂ! ਹਨ੍ਹੇਰੀ-ਤੂਫ਼ਾਨ ਨੇ UP ਦੇ 26 ਜ਼ਿਲ੍ਹਿਆਂ 'ਚ ਮਚਾਈ ਤਬਾਹੀ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਵਿੱਚ 13 ਮਈ ਨੂੰ ਆਏ ਭਿਆਨਕ ਹਨ੍ਹੇਰੀ-ਤੂਫ਼ਾਨ, ਮੀਂਹ, ਗੜੇਮਾਰੀ ਅਤੇ ਅਸਮਾਨੀ ਬਿਜਲੀ ਨੇ ਭਾਰੀ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ 26 ਜ਼ਿਲ੍ਹਿਆਂ ਵਿੱਚ 111 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 72 ਲੋਕ ਜ਼ਖਮੀ ਹੋਏ ਹਨ। ਕੁਦਰਤ ਦੇ ਇਸ ਕਹਿਰ ਕਾਰਨ 170 ਪਸ਼ੂਆਂ ਦੀ ਮੌਤ ਹੋਈ ਹੈ ਅਤੇ 227 ਮਕਾਨਾਂ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ।

ਪ੍ਰਯਾਗਰਾਜ ਅਤੇ ਮਿਰਜ਼ਾਪੁਰ ਵਿੱਚ ਸਭ ਤੋਂ ਵੱਧ ਜਾਨੀ ਨੁਕਸਾਨ

ਸਰਕਾਰੀ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਜਾਨੀ ਨੁਕਸਾਨ ਪ੍ਰਯਾਗਰਾਜ ਵਿੱਚ ਦਰਜ ਕੀਤਾ ਗਿਆ ਹੈ, ਜਿੱਥੇ 21 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਮਿਰਜ਼ਾਪੁਰ ਵਿੱਚ 19, ਭਦੋਹੀ (ਸੰਤ ਰਵਿਦਾਸ ਨਗਰ) ਵਿੱਚ 16 ਅਤੇ ਫਤਿਹਪੁਰ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਹੈ।

ਇਹ ਵੀ ਪੜ੍ਹੋ- ਮਹਿੰਗਾ ਹੋ ਗਿਆ ਦੁੱਧ!

ਮੁੱਖ ਮੰਤਰੀ ਵੱਲੋਂ 24 ਘੰਟਿਆਂ ਵਿੱਚ ਸਹਾਇਤਾ ਦੇਣ ਦੇ ਨਿਰਦੇਸ਼

ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਪ੍ਰਭਾਵਿਤ ਪਰਿਵਾਰਾਂ ਦੀ ਸ਼ਨਾਖਤ ਕਰਕੇ ਅਗਲੇ 24 ਘੰਟਿਆਂ ਦੇ ਅੰਦਰ ਸਹਾਇਤਾ ਰਾਸ਼ੀ ਵੰਡਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਅਧਿਕਾਰੀ ਪੀੜਤ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਨ ਅਤੇ ਜੇਕਰ ਕਿਸੇ ਅਧਿਕਾਰੀ ਨੇ ਅਣਗਹਿਲੀ ਵਰਤੀ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬੇ ਦੇ ਰਾਹਤ ਕਮਿਸ਼ਨਰ ਡਾ. ਹਰਿਸ਼ੀਕੇਸ਼ ਭਾਸਕਰ ਯਸ਼ੋਦ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਸਥਿਤੀ ਦੀ ਸਮੀਖਿਆ ਕੀਤੀ ਹੈ।

ਇਹ ਵੀ ਪੜ੍ਹੋ- RBI ਦਾ ਵੱਡਾ ਐਕਸ਼ਨ: 150 ਕੰਪਨੀਆਂ ਦੇ ਲਾਇਸੈਂਸ ਕਰ'ਤੇ ਰੱਦ!

ਰਾਹਤ ਕਾਰਜ ਅਤੇ ਚੇਤਾਵਨੀ

ਸੁਰੱਖਿਆ ਸੰਦੇਸ਼: ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ 'ਸਚੇਤ' ਪੋਰਟਲ ਰਾਹੀਂ ਲੋਕਾਂ ਨੂੰ 34 ਕਰੋੜ 64 ਲੱਖ ਰੈੱਡ ਅਤੇ ਔਰੇਂਜ ਅਲਰਟ ਸੰਦੇਸ਼ ਭੇਜੇ ਗਏ ਸਨ।

ਹੈਲਪਲਾਈਨ: ਸੂਬਾ ਪੱਧਰੀ ਆਫ਼ਤ ਹੈਲਪਲਾਈਨ ਨੰਬਰ 1070 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਰਿਹਾ ਹੈ।

ਮੰਤਰੀਆਂ ਦਾ ਦੌਰਾ: ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਇੰਚਾਰਜ ਮੰਤਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।

ਪ੍ਰਸ਼ਾਸਨ ਅਨੁਸਾਰ ਪ੍ਰਭਾਵਿਤ ਪਰਿਵਾਰਾਂ ਤੱਕ ਜਲਦੀ ਤੋਂ ਜਲਦੀ ਰਾਹਤ ਪਹੁੰਚਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪ੍ਰਭਸਿਮਰਨ ਤੇ ਵੈਭਵ ਸੂਰਿਆਵੰਸ਼ੀ ਦੀ TEAM INDIA 'ਚ ਐਂਟਰੀ! BCCI ਵੱਲੋਂ ਟੀਮ ਦਾ ਐਲਾਨ


author

Rakesh

Content Editor

Related News