ਟਰੇਨ ਯਾਤਰੀਆਂ ਨੂੰ ਵੱਡਾ ਝਟਕਾ, 48 ਰੇਲ ਗੱਡੀਆਂ 3 ਮਹੀਨੇ ਤੱਕ ਰੱਦ

Saturday, Nov 09, 2024 - 06:22 PM (IST)

ਟਰੇਨ ਯਾਤਰੀਆਂ ਨੂੰ ਵੱਡਾ ਝਟਕਾ, 48 ਰੇਲ ਗੱਡੀਆਂ 3 ਮਹੀਨੇ ਤੱਕ ਰੱਦ

ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਭਾਗ (IMD) ਨੇ 15 ਨਵੰਬਰ ਤੋਂ ਬਾਅਦ ਠੰਡ ਵਧਣ ਅਤੇ 21 ਨਵੰਬਰ ਤੋਂ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਚਿਤਾਵਨੀ ਤੋਂ ਬਾਅਦ ਭਾਰਤੀ ਰੇਲਵੇ ਨੇ ਦਸੰਬਰ 2024 ਤੋਂ ਫਰਵਰੀ 2025 ਤੱਕ ਉਤਰਾਖੰਡ ਦੀਆਂ ਕਈ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਘੱਟ ਵਿਜ਼ੀਬਿਲਟੀ ਅਤੇ ਧੁੰਦ ਕਾਰਨ ਹਾਦਸਿਆਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਰੱਦ ਕੀਤੀਆਂ ਗਈਆਂ ਰੇਲਾਂ ਅਤੇ ਪ੍ਰਭਾਵਿਤ ਸਟੇਸ਼ਨ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਰਦੀਆਂ 'ਚ ਧੁੰਦ ਕਾਰਨ ਰੇਲ ਗੱਡੀਆਂ ਦੀ ਆਵਾਜਾਈ 'ਚ ਸੰਭਾਵਿਤ ਮੁਸ਼ਕਲਾਂ ਦੇ ਮੱਦੇਨਜ਼ਰ, ਉੱਤਰੀ ਰੇਲਵੇ ਨੇ ਦੇਹਰਾਦੂਨ, ਰਿਸ਼ੀਕੇਸ਼, ਹਰਿਦੁਆਰ, ਕਾਠਗੋਦਾਮ ਅਤੇ ਲਾਲਕੁਆਨ ਵਰਗੇ ਸਟੇਸ਼ਨਾਂ ਤੋਂ ਚੱਲਣ ਵਾਲੀਆਂ 20 ਪ੍ਰਮੁੱਖ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਦੇਹਰਾਦੂਨ ਸਟੇਸ਼ਨ ਦੇ ਸੁਪਰਡੈਂਟ ਰਵਿੰਦਰ ਕੁਮਾਰ ਨੇ ਦੱਸਿਆ ਕਿ ਹਾਵੜਾ-ਦੇਹਰਾਦੂਨ ਉਪਾਸਨਾ ਐਕਸਪ੍ਰੈੱਸ (12327/28) ਅਤੇ ਵਾਰਾਣਸੀ-ਦੇਹਰਾਦੂਨ ਜਨਤਾ ਐਕਸਪ੍ਰੈੱਸ (15119/20) 3 ਦਸੰਬਰ ਤੋਂ 1 ਮਾਰਚ 2025 ਤੱਕ ਰੱਦ ਰਹਿਣਗੀਆਂ।

ਰੇਲਵੇ ਦੀ ਉਪਲੱਬਧੀ

ਰੇਲ ਮੰਤਰਾਲਾ ਨੇ ਹਾਲ ਹੀ 'ਚ ਰੇਲ ਯਾਤਰਾ 'ਚ ਇਕ ਨਵੀਂ ਉਪਲੱਬਧੀ ਹਾਸਲ ਕੀਤੀ ਹੈ। 4 ਨਵੰਬਰ ਨੂੰ ਇਕ ਦਿਨ 'ਚ 3 ਕਰੋੜ ਤੋਂ ਵੱਧ ਯਾਤਰੀਆਂ ਨੇ ਭਾਰਤੀ ਰੇਲਵੇ 'ਚ ਸਫ਼ਰ ਕੀਤਾ। ਇਸ ਵਾਰ 1 ਅਕਤੂਬਰ ਤੋਂ 5 ਨਵੰਬਰ ਤੱਕ 4521 ਸਪੈਸ਼ਲ ਟਰੇਨਾਂ ਚਲਾਈਆਂ ਗਈਆਂ, ਜਦੋਂ ਕਿ ਤਿਉਹਾਰਾਂ ਦੇ ਸੀਜ਼ਨ 'ਚ 7724 ਸਪੈਸ਼ਲ ਟਰੇਨਾਂ ਚਲਾ ਕੇ ਪਿਛਲੇ ਸਾਲ ਦੇ ਮੁਕਾਬਲੇ 73 ਫੀਸਦੀ ਜ਼ਿਆਦਾ ਸਪੈਸ਼ਲ ਟਰੇਨਾਂ ਮੁਹੱਈਆ ਕਰਵਾਈਆਂ ਗਈਆਂ। ਇਨ੍ਹਾਂ 'ਚੋਂ ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ 6.85 ਕਰੋੜ ਯਾਤਰੀਆਂ ਨੇ ਸਫ਼ਰ ਕੀਤਾ। ਰੇਲ ਮੰਤਰਾਲਾ ਦਾ ਇਹ ਫੈਸਲਾ ਸਰਦੀਆਂ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News