ਦਿੱਲੀ ਦਾ AQI 278 ''ਤੇ ਪੁੱਜਾ, ਸ਼ਾਮ ਤੱਕ ''ਬਹੁਤ ਖ਼ਰਾਬ'' ਸ਼੍ਰੇਣੀ ''ਚ ਪਹੁੰਚਣ ਦੀ ਸੰਭਾਵਨਾ

Thursday, Nov 06, 2025 - 11:18 AM (IST)

ਦਿੱਲੀ ਦਾ AQI 278 ''ਤੇ ਪੁੱਜਾ, ਸ਼ਾਮ ਤੱਕ ''ਬਹੁਤ ਖ਼ਰਾਬ'' ਸ਼੍ਰੇਣੀ ''ਚ ਪਹੁੰਚਣ ਦੀ ਸੰਭਾਵਨਾ

ਨਵੀਂ ਦਿੱਲੀ : ਦਿੱਲੀ ਵਿਚ ਵੀਰਵਾਰ ਸਵੇਰੇ ਧੂੰਦ ਦਿਖਾਈ ਦਿੱਤੀ, ਜਿਸ ਕਾਰਨ ਏਅਰ ਕੁਆਲਿਟੀ ਇੰਡੈਕਸ (AQI) 278 ਦਰਜ ਕੀਤਾ ਗਿਆ ਸੀ, ਜੋ ਕਿ 'ਮਾੜੀ' ਸ਼੍ਰੇਣੀ ਵਿੱਚ ਆਉਂਦਾ ਹੈ। ਸ਼ਾਮ ਤੱਕ ਇਸ ਦੇ 'ਬਹੁਤ ਖ਼ਰਾਬ' ਸ਼੍ਰੇਣੀ ਵਿੱਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ (AQEWS) ਨੇ ਹਵਾ ਦੀ ਗੁਣਵੱਤਾ ਹੋਰ ਜ਼ਿਆਦਾ ਖ਼ਰਾਬ ਗੋਣ ਦੀ ਭਵਿੱਖਬਾਣੀ ਕੀਤੀ ਹੈ। 6 ਤੋਂ 8 ਨਵੰਬਰ ਦੇ ਵਿਚਕਾਰ ਪ੍ਰਦੂਸ਼ਣ ਦਾ ਪੱਧਰ 'ਬਹੁਤ ਖ਼ਰਾਬ' ਸ਼੍ਰੇਣੀ ਤੱਕ ਪਹੁੰਚ ਸਕਦਾ ਹੈ। 

ਪੜ੍ਹੋ ਇਹ ਵੀ : ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IPS ਤੇ 62 HPS ਅਧਿਕਾਰੀਆਂ ਦੇ ਤਬਾਦਲੇ

AQEWS ਨੇ ਇਹ ਵੀ ਕਿਹਾ ਕਿ ਹਵਾ ਦੀ ਗਤੀ ਹੌਲੀ-ਹੌਲੀ ਵਧਣ ਦੀ ਸੰਭਾਵਨਾ ਹੈ ਅਤੇ ਦੁਪਹਿਰ ਦੇ ਸਮੇਂ ਇਹ ਲਗਭਗ 15 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, 6 ਨਵੰਬਰ ਦੀ ਸ਼ਾਮ ਅਤੇ ਰਾਤ ਨੂੰ ਹਵਾ ਦੀ ਗਤੀ 10 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਜਾਵੇਗੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੁਆਰਾ ਜਾਰੀ ਸਵੇਰ ਦੇ ਹਵਾ ਗੁਣਵੱਤਾ ਬੁਲੇਟਿਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ AQI 278 ਦਰਜ ਕੀਤਾ ਗਿਆ, ਜੋ ਕਿ 'ਖ਼ਰਾਬ' ਸ਼੍ਰੇਣੀ ਵਿੱਚ ਆਉਂਦਾ ਹੈ। 

ਪੜ੍ਹੋ ਇਹ ਵੀ : UP 'ਚ ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ

ਸੀਪੀਸੀਬੀ ਦੇ ਅਨੁਸਾਰ ਜ਼ੀਰੋ ਅਤੇ 50 ਦੇ ਵਿਚਕਾਰ AQI "ਚੰਗਾ", 51 ਅਤੇ 100 ਦੇ ਵਿਚਕਾਰ "ਸੰਤੁਸ਼ਟੀਜਨਕ", 101 ਅਤੇ 200 ਦੇ ਵਿਚਕਾਰ "ਦਰਮਿਆਨੀ", 201 ਅਤੇ 300 ਦੇ ਵਿਚਕਾਰ "ਖ਼ਰਾਬ", 301 ਅਤੇ 400 ਦੇ ਵਿਚਕਾਰ "ਬਹੁਤ ਖ਼ਰਾਬ" ਅਤੇ 401 ਅਤੇ 500 ਦੇ ਵਿਚਕਾਰ "ਗੰਭੀਰ" ਮੰਨਿਆ ਜਾਂਦਾ ਹੈ। ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 12.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਤੋਂ 2.6 ਡਿਗਰੀ ਘੱਟ ਹੈ, ਜਦੋਂ ਕਿ ਸਵੇਰੇ 8:30 ਵਜੇ ਨਮੀ 75 ਪ੍ਰਤੀਸ਼ਤ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ


author

rajwinder kaur

Content Editor

Related News