ਅਸੀਂ ਦੇਸ਼ ''ਚ ''2 ਭਾਰਤ'' ਸਵੀਕਾਰ ਨਹੀਂ ਕਰਾਂਗੇ : ਰਾਹੁਲ ਗਾਂਧੀ

Friday, Oct 07, 2022 - 04:53 PM (IST)

ਅਸੀਂ ਦੇਸ਼ ''ਚ ''2 ਭਾਰਤ'' ਸਵੀਕਾਰ ਨਹੀਂ ਕਰਾਂਗੇ : ਰਾਹੁਲ ਗਾਂਧੀ

ਮਾਂਡਯਾ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਦਯੋਗਪਤੀਆਂ ਦੀ ਕਰਜ਼ਾ ਮੁਆਫੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਾਲ ਜੁੜੇ ਮੁੱਦੇ ਉਠਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਦੇਸ਼ 'ਚ '2 ਭਾਰਤ' ਸਵੀਕਾਰ ਨਹੀਂ ਹੈ। 'ਭਾਰਤ ਜੋੜੋ ਯਾਤਰਾ' ਦੇ 30ਵੇਂ ਦਿਨ ਰਾਹੁਲ ਗਾਂਧੀ ਅਤੇ ਹੋਰ ਨੇਤਾਵਾਂ ਨੇ ਦੁਪਹਿਰ ਤੱਕ 10 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ। ਦੁਪਹਿਰ ਨੂੰ ਆਰਾਮ ਕਰਨ ਤੋਂ ਬਾਅਦ ਉਹ ਫਿਰ ਪੈਦਲ ਯਾਤਰਾ ਕਰਨਗੇ। ਪੈਦਲ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਇੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਟਵੀਟ ਕੀਤਾ,"ਕੱਲ੍ਹ ਮੈਂ ਇਕ ਔਰਤ ਨੂੰ ਮਿਲਿਆ, ਉਸ ਦੇ ਕਿਸਾਨ ਪਤੀ ਨੇ 50,000 ਰੁਪਏ ਦੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ। ਇਕ ਭਾਰਤ: ਪੂੰਜੀਪਤੀ ਦੋਸਤਾਂ ਨੂੰ 6 ਫੀਸਦੀ ਵਿਆਜ 'ਤੇ ਕਰਜ਼ ਅਤੇ ਕਰੋੜਾਂ ਦੀ ਕਰਜ਼ ਮੁਆਫ਼ੀ। ਦੂਜਾ ਭਾਰਤ: ਅੰਨਦਾਤਿਆਂ ਨੂੰ 24 ਫੀਸਦੀ ਵਿਆਜ ਪਰ ਕਰਜ਼ ਅਤੇ ਦੁੱਖਾਂ ਨਾਲ ਭਰੀ ਜ਼ਿੰਦਗੀ।"

PunjabKesari

ਕਾਂਗਰਸ ਨੇਤਾ ਨੇ ਕਿਹਾ,''ਇਕ ਦੇਸ਼ 'ਚ ਇਹ '2 ਭਾਰਤ', ਅਸੀਂ ਸਵੀਕਾਰ ਨਹੀਂ ਕਰਾਂਗੇ।" ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀਰਵਾਰ ਨੂੰ ਇੱਥੇ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਈ ਸੀ ਅਤੇ ਰਾਹੁਲ ਗਾਂਧੀ ਅਤੇ ਹੋਰ 'ਭਾਰਤ ਯਾਤਰੀਆਂ' ਨਾਲ ਪੈਦਲ ਯਾਤਰਾ ਕੀਤੀ ਸੀ। ਰਾਹੁਲ ਗਾਂਧੀ ਅਤੇ ਪਾਰਟੀ ਵਰਕਰਾਂ ਨੇ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਕੀਤੀ। ਇਨ੍ਹੀਂ ਦਿਨੀਂ ਯਾਤਰਾ ਕਰਨਾਟਕ 'ਚ ਹੈ। ਇਹ ਯਾਤਰਾ ਅਗਲੇ ਸਾਲ ਦੇ ਸ਼ੁਰੂ 'ਚ ਕਸ਼ਮੀਰ 'ਚ ਸਮਾਪਤ ਹੋਵੇਗੀ। ਇਸ ਯਾਤਰਾ 'ਚ ਕੁੱਲ 3570 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਪਾਰਟੀ ਨੇ ਰਾਹੁਲ ਸਮੇਤ 119 ਨੇਤਾਵਾਂ ਨੂੰ 'ਭਾਰਤ ਯਾਤਰੀ' ਨਾਮ ਦਿੱਤਾ ਹੈ ਜੋ ਕਸ਼ਮੀਰ ਦੀ ਪੈਦਲ ਯਾਤਰਾ ਕਰਦੇ ਹੋਏ ਕਸ਼ਮੀਰ ਤੱਕ ਜਾਣਗੇ। ਇਹ ਲੋਕ 3570 ਕਿਲੋਮੀਟਰ ਦੀ ਤੈਅ ਦੂਰੀ ਤੈਅ ਕਰਨਗੇ। ਕਾਂਗਰਸ ਦਾ ਮੰਨਣਾ ਹੈ ਕਿ ਇਹ ਯਾਤਰਾ ਉਸ ਲਈ ਸੰਜੀਵਨੀ ਦਾ ਕੰਮ ਕਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News