ਸ਼ਾਹ ਬੋਲੇ- ਕੋਰੋਨਾ ਨਾਲ ਲੜਨ ''ਚ ਸਾਡੇ ਤੋਂ ਕੋਈ ਭੁੱਲ ਹੋਈ ਹੋਵੇਗੀ ਪਰ ਵਿਰੋਧੀ ਧਿਰ ਨੇ ਕੀ ਕੀਤਾ

06/08/2020 11:55:16 PM

ਨਵੀਂ ਦਿੱਲੀ (ਯੂ.ਐੱਨ.ਆਈ.) : ਕੋਰੋਨਾ ਆਫਤ ਵਿਚਾਲੇ ਭਾਰਤੀ ਜਨਤਾ ਪਾਰਟੀ ਦੀ ਵਰਚੁਅਲ ਰੈਲੀ  ਦੇ ਦੂਜੇ ਦਿਨ ਸਾਬਕਾ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਓਡੀਸ਼ਾ ਜਨ ਸੰਵਾਦ ਰੈਲੀ ਨੂੰ ਸੰਬੋਧਿਤ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਕੋਰੋਨਾ ਨਾਲ ਲੜਨ 'ਚ ਸਾਡੇ ਤੋਂ ਕੋਈ ਭੁੱਲ ਹੋਈ ਹੋਵੇਗੀ ਪਰ ਵਿਰੋਧੀ ਧਿਰ ਦੱਸੇ ਉਸ ਨੇ ਕੀ ਕੀਤਾ? ਕੋਈ ਸਵੀਡਨ 'ਚ, ਕੋਈ ਅਮਰੀਕਾ 'ਚ ਲੋਕਾਂ ਨਾਲ ਗੱਲ ਕਰਦਾ ਹੈ। ਇਸ ਤੋਂ ਇਲਾਵਾ ਹੋਰ ਕੀ ਕੀਤਾ ਤੁਸੀਂ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ 'ਚ ਤੁਰੰਤ ਸਹਾਇਤਾ ਲਈ 1.7 ਲੱਖ ਕਰੋਡ਼ ਰੁਪਏ ਜ਼ਰੂਰਤਮੰਦਾਂ ਲਈ ਦਿੱਤੇ ਹਨ। ਕੋਰੋਨਾ ਆਫਤ ਦੇ ਸਮੇਂ ਕਰੀਬ 3 ਲੱਖ ਉੜੀਆ ਭਰਾ ਵੱਖ-ਵੱਖ ਖੇਤਰਾਂ ਤੋਂ ਵਾਪਸ ਆਏ ਹਨ। ਉਨ੍ਹਾਂ ਦੀ ਸੁਰੱਖਿਆ ਅਤੇ ਘਰ ਵਾਪਸੀ ਲਈ ਪੀ.ਐੱਮ. ਮੋਦੀ ਨੇ ਮਜ਼ਦੂਰ ਟਰੇਨਾਂ ਚਲਾਈਆਂ।

ਸ਼ਾਹ ਨੇ ਕਿਹਾ ਕਿ ਕਾਂਗਰਸ ਸਰਕਾਰ 'ਚ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ, ਉਦੋਂ ਉਨ੍ਹਾਂ ਨੇ ਆਰ.ਈ.ਸੀ.ਪੀ. (ਖੇਤਰੀ ਵਿਆਪਕ ਆਰਥਿਕ ਭਾਗੀਦਾਰੀ) ਲਈ ਗੱਲਬਾਤ ਦੀ ਸ਼ੁਰੂਆਤ ਕੀਤੀ ਸੀ। ਜੇਕਰ ਉਸ 'ਤੇ ਦਸਤਖਤ ਹੋ ਜਾਂਦਾ ਤਾਂ ਇਸ ਦੇਸ਼ ਦਾ ਛੋਟਾ ਵਪਾਰੀ, ਉੱਦਮੀ, ਪਸ਼ੂ ਪਾਲਣ ਵਾਲਾ, ਕਿਸਾਨ, ਮੱਛੀ ਉਦਯੋਗ ਇਹ ਸਭ ਆਪਣਾ ਜੀਵਨ ਵਧੀਆ ਤਰੀਕੇ ਨਾਲ ਜਿਉਂਦੇ ਪਰ ਪੀ.ਐੱਮ. ਮੋਦੀ ਨੇ ਆਰ.ਈ.ਸੀ.ਪੀ. ਦੀ ਮੀਟਿੰਗ 'ਚ ਕਿਹਾ ਕਿ ਇਹ ਦੇਸ਼ ਗਾਂਧੀ ਦਾ ਦੇਸ਼ ਹੈ। ਗਰੀਬ, ਕਿਸਾਨ, ਛੋਟੇ ਮਜ਼ਦੂਰ ਅਤੇ ਮੇਰੇ ਮਛੇਰੇ ਭਰਾਵਾਂ ਨਾਲ ਧੋਖਾ ਨਹੀਂ ਕਰ ਸਕਦਾ, ਉਨ੍ਹਾਂ ਦੇ ਹਿੱਤ ਬਾਰੇ ਸੋਚਣਾ ਹੋਵੇਗਾ। ਇਸ ਤਰ੍ਹਾਂ ਅਸੀਂ ਆਰ.ਈ.ਸੀ.ਪੀ. ਤੋਂ ਬਾਹਰ ਹੋਏ ਅਤੇ ਅੱਜ ਹਰ ਛੋਟਾ ਵਪਾਰੀ, ਉੱਦਮੀ ਆਪਣੇ ਆਪ ਨੂੰ ਬਚਿਆ ਹੋਇਆ ਮਹਿਸੂਸ ਕਰ ਰਿਹਾ ਹੈ।

ਦੁਨੀਆ ਦੀ ਰਾਜਨੀਤੀ ਨੂੰ ਰਸਤਾ ਦਿਖਾਏਗਾ ਜਨ ਸੰਵਾਦ
ਸ਼ਾਹ ਨੇ ਕਿਹਾ ਕਿ ਇਹ ਜੋ ਸੰਵਾਦ ਪਰੰਪਰਾ ਭਾਜਪਾ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਸ਼ੁਰੂ ਕਰ ਰੱਖੀ ਹੈ, ਉਹ ਦੁਨੀਆ ਦੀ ਰਾਜਨੀਤੀ ਨੂੰ ਰਸਤਾ ਦਿਖਾਉਣ ਵਾਲੀ ਹੋਵੇਗੀ। ਅਜਿਹੀ ਮਹਾਂਮਾਰੀ ਦੇ ਸਮੇਂ ਵੀ ਪਾਰਟੀ ਆਪਣੇ ਦੇਸ਼ 'ਚ ਲੋਕਤੰਤਰ ਦੀਆਂ ਜੜਾਂ ਨੂੰ ਮਜ਼ਬੂਤ ਕਰਣ ਲਈ ਕਿਸ ਤਰ੍ਹਾਂ ਜਨ ਸੰਵਾਦ ਕਰ ਰਹੀ ਹੈ। ਅੱਜ ਜਨ ਸੰਵਾਦ ਤੁਹਾਡੇ ਸਾਹਮਣੇ ਹੋ ਰਿਹਾ ਹੈ ਅਤੇ ਅਜਿਹੀਆਂ 75 ਵਰਚੁਅਲ ਰੈਲੀਆਂ ਦੇ ਜ਼ਰੀਏ ਭਾਜਪਾ ਦੇ ਕਈ ਨੇਤਾ ਜਨਤਾ ਨਾਲ ਸੰਵਾਦ ਕਰਣ ਵਾਲੇ ਹਨ।


Inder Prajapati

Content Editor

Related News