ਅਸੀਂ ਹਿੰਦੀ ਦਾ ਵਿਰੋਧ ਨਹੀਂ ਕਰਦੇ, ਸਿਰਫ ਉਸ ਨੂੰ ਥੋਪੇ ਜਾਣ ਦੇ ਖਿਲਾਫ : ਊਧਵ

Sunday, Jun 29, 2025 - 09:57 PM (IST)

ਅਸੀਂ ਹਿੰਦੀ ਦਾ ਵਿਰੋਧ ਨਹੀਂ ਕਰਦੇ, ਸਿਰਫ ਉਸ ਨੂੰ ਥੋਪੇ ਜਾਣ ਦੇ ਖਿਲਾਫ : ਊਧਵ

ਮੁੰਬਈ, (ਭਾਸ਼ਾ)- ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਦੀ ਦਾ ਵਿਰੋਧ ਨਹੀਂ ਕਰਦੀ, ਸਗੋਂ ਇਸ ਨੂੰ ‘ਥੋਪੇ’ ਜਾਣ ਦੇ ਖਿਲਾਫ ਹੈ। ਦੱਖਣੀ ਮੁੰਬਈ ’ਚ ਇਕ ਵਿਰੋਧ-ਪ੍ਰਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਊਧਵ ਨੇ ਇਹ ਗੱਲ ਕਹੀ। ਇਸ ਵਿਰੋਧ-ਪ੍ਰਦਰਸ਼ਨ ਦੌਰਾਨ 17 ਜੂਨ ਦੇ ਉਸ ਸਰਕਾਰੀ ਹੁਕਮ ਦੀਆਂ ਕਾਪੀਆਂ ਸਾੜੀਆਂ ਗਈਆਂ, ਜਿਸ ’ਚ ਸਕੂਲਾਂ ਲਈ ਤਿੰਨ ਭਾਸ਼ਾ ਨੀਤੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ।

ਇਸ ਵਿਰੋਧ-ਪ੍ਰਦਰਸ਼ਨ ’ਚ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਹਰਸ਼ਵਰਧਨ ਸਪਕਾਲ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਭਾਲਚੰਦਰ ਮੁੰਗੇਕਰ, ਮਹਾਰਾਸ਼ਟਰ ਨਵਨਿਰਮਾਣ ਸੇਨਾ ਦੇ ਨੇਤਾ ਨਿਤੀਨ ਸਰਦੇਸਾਈ, ਸ਼ਿਵ ਸੈਨਾ (ਯੂ. ਬੀ. ਟੀ.) ਨੇਤਾ ਆਦਿਤਿਆ ਠਾਕਰੇ ਅਤੇ ਸੰਜੇ ਰਾਊਤ ਸ਼ਾਮਲ ਹੋਏ। ਸ਼ਿਵ ਸੈਨਾ (ਯੂ. ਬੀ. ਟੀ.) ਨੇ ਪੂਰੇ ਸੂਬੇ ’ਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ। ਊਧਵ ਠਾਕਰੇ ਨੇ ਕਿਹਾ, ‘‘ਅਸੀਂ ਸਰਕਾਰੀ ਹੁਕਮ ਦੀਆਂ ਕਾਪੀਆਂ ਸਾੜੀਆਂ ਹਨ, ਜਿਸ ਦਾ ਮਤਲਬ ਹੈ ਕਿ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ। ਅਸੀਂ ਹਿੰਦੀ ਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਇਸ ਨੂੰ ਥੋਪੇ ਜਾਣ ਦੀ ਆਗਿਆ ਨਹੀਂ ਦੇਵਾਂਗੇ। ਮਰਾਠੀ ਨਾਲ ਅਨਿਆਂ ਹੋਇਆ ਹੈ।’’


author

Rakesh

Content Editor

Related News