ਅਸੀਂ ਭਗਵਾਨ ਨਹੀਂ, ਜੋ ਮੱਛਰਾਂ ਨੂੰ ਖਤਮ ਕਰ ਸਕੀਏ : ਸੁਪਰੀਮ ਕੋਰਟ

09/22/2017 10:25:17 PM

ਨਵੀਂ ਦਿੱਲੀ— ਦੇਸ਼ 'ਚੋਂ ਮੱਛਰਾਂ ਨੂੰ ਖਤਮ ਕੀਤੇ ਜਾਣ ਨਾਲ ਜੁੜੀ ਇਕ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਦਿਲਚਸਪ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਹ ਕੰਮ ਤਾਂ ਸਿਰਫ ਭਗਵਾਨ ਹੀ ਕਰ ਸਕਦਾ ਹੈ। ਜੱਜ ਮਦਨ ਬੀ. ਲੋਕੁਰ ਅਤੇ ਜੱਜ ਦੀਪਕ ਗੁਪਤਾ ਦੀ ਬੈਂਚ ਨੇ ਕਿਹਾ ਕਿ ਸਾਰਿਆਂ ਦੇ ਘਰ 'ਚ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਘਰ 'ਚ ਮੱਖੀ ਜਾਂ ਮੱਛਰ ਹੈ ਇਸ ਨੂੰ ਹਟਾਇਆ ਜਾਵੇ।
ਸੁਣਵਾਈ ਦੌਰਾਨ ਅਦਾਲਤ ਨੇ ਕਿਹਾ, ਤੁਸੀਂ ਸਾਨੂੰ ਜੋ ਕਰਨ ਲਈ ਕਹਿ ਰਹੇ ਹੋ ਉਹ ਸਿਰਫ ਭਗਵਾਨ ਹੀ ਕਰ ਸਕਦਾ ਹੈ, ਅਤੇ ਅਸੀਂ ਭਗਵਾਨ ਨਹੀਂ ਹਾਂ। ਧਨੇਸ਼ ਈਸ਼ਧਨ ਨਾਂ ਦੇ ਇਸ ਸ਼ਖਸ ਦੀ ਪਟੀਸ਼ਨ ਖਾਰਿਜ ਕਰਦੇ ਹੋਏ ਬੈਂਚ ਨੇ ਨਸੀਹਤ ਸਲਾਹ ਦਿੱਤੀ ਕਿ ਕੋਈ ਵੀ ਪਟੀਸ਼ਨ ਦਰਜ ਕਰਨ ਦਾ ਇਕ ਤਰੀਕਾ ਹੁੰਦਾ ਹੈ। ਮੱਛਰਾਂ ਨੂੰ ਮਾਰਨ ਲਈ ਗਾਇਡਲਾਇੰਸ ਤੈਅ ਕੀਤੇ ਜਾਣ ਦੀ ਮੰਗ 'ਤੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਨਗੀਂ ਲੱਗਦਾ ਕਿ ਕੋਈ ਅਦਾਲਤ ਅਫਸਰਾਂ ਨੂੰ ਅਜਿਹਾ ਕੋਈ ਨਿਰਦੇਸ਼ ਦੇ ਸਕਦੀ ਹੈ।


Related News