ਲੱਦਾਖ ’ਚ ਕੀ ਮੁੜ ਪੈਰ ਪਸਾਰ ਰਿਹਾ ਚੀਨ! ਰਾਹੁਲ ਗਾਂਧੀ ਨੇ ਆਖੀ ਇਹ ਵੱਡੀ ਗੱਲ

09/21/2021 2:03:43 PM

ਨਵੀਂ ਦਿੱਲੀ— ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਭਾਰਤ-ਚੀਨ ਵਿਚਾਲੇ ਖਿੱਚੋਂਤਾਣ ਦਾ ਮਾਹੌਲ ਹੈ। ਇਸ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਆਪਣੇ ਬਾਰਡਰ ’ਤੇ ਇਕ ਨਵੇਂ ਯੁੱਧ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਅਣਦੇਖਾ ਕਰਨ ਨਾਲ ਕੰਮ ਨਹੀਂ ਚੱਲੇਗਾ। ਰਾਹੁਲ ਦੀ ਇਹ ਟਿੱਪਣੀ ਇਕ ਮੀਡੀਆ ਰਿਪੋਰਟ ’ਤੇ ਆਈ ਹੈ, ਜਿਸ ਵਿਚ ਸੁਰੱਖਿਆ ਸੰਸਥਾ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਚੀਨ ਨੇ ਲੱਦਾਖ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਵਿਚ ਅਸਲ ਕੰਟਰੋਲ ਰੇਖਾ ਨਾਲ ਘੱਟੋ-ਘੱਟ 10 ਨਵੇਂ ਹਵਾਈ ਅੱਡੇ ਬਣਾਏ ਹਨ, ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਹੈ।

PunjabKesari

ਰਾਹੁਲ ਨੇ ਮੀਡੀਆ ਰਿਪੋਰਟ ਦੇ ਸਕ੍ਰੀਨਸ਼ਾਟ ਨਾਲ ਟਵੀਟ ਕੀਤਾ ਕਿ ਅਸੀਂ ਆਪਣੇ ਬਾਰਡਰ ’ਤੇ ਇਕ ਨਵੇਂ ਯੁੱਧ ਦਾ ਸਾਹਮਣਾ ਕਰ ਰਹੇ ਹਾਂ। ਇਸ ਨੂੰ ਨਜ਼ਰ-ਅੰਦਾਜ਼ ਕਰਨ ਨਾਲ ਕੰਮ ਨਹੀਂ ਚੱਲੇਗਾ। ਰਾਹੁਲ ਨੇ ਪਿਛਲੇ ਸਾਲ 5 ਮਈ ਨੂੰ ਪੈਂਗੋਂਗ ਝੀਲ ਖੇਤਰ ਵਿਚ ਹਿੰਸਕ ਝੜਪ ਤੋਂ ਬਾਅਦ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਸਰਹੱਦੀ ਵਿਵਾਦ ਨਾਲ ਨਜਿੱਠਣ ਲਈ ਸਰਕਾਰ ਦੀ ਵਾਰ-ਵਾਰ ਆਲੋਚਨਾ ਕੀਤੀ ਹੈ। ਦੋਹਾਂ ਪੱਖਾਂ ਨੇ ਹੌਲੀ-ਹੌਲੀ ਹਜ਼ਾਰਾਂ ਫੌਜੀਆਂ ਦੇ ਨਾਲ-ਨਾਲ ਭਾਰੀ ਹਥਿਆਰਾਂ ਨੂੰ ਲੈ ਕੇ ਆਪਣੀ ਤਾਇਨਾਤੀ ਵਧਾ ਦਿੱਤੀ। ਫ਼ੌਜੀ ਅਤੇ ਸਿਆਸੀ ਵਾਰਤਾ ਦੇ ਨਤੀਜੇ ਵਜੋਂ ਦੋਹਾਂ ਪੱਖਾਂ ਨੇ ਪਿਛਲੇ ਮਹੀਨੇ ਗੋਗਰਾ ਖੇਤਰ ਵਿਚ ਵਿਘਟਨ ਪ੍ਰਕਿਰਿਆ ਨੂੰ ਪੂਰਾ ਕੀਤਾ। ਫਰਵਰੀ ਮਹੀਨੇ ਦੋਹਾਂ ਪੱਖਾਂ ਨੇ ਇਕ ਸਮਝੌਤੇ ਮੁਤਾਬਕ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢੇ ਤੋਂ ਫ਼ੌਜੀਆਂ ਅਤੇ ਹਥਿਆਰਾਂ ਦੀ ਵਾਪਸੀ ਪੂਰੀ ਕੀਤੀ। 

 


Tanu

Content Editor

Related News