WCL 2024 : ਭਾਰਤ ਲਈ ਮੈਚ ਜਿੱਤਣ ਤੋਂ ਬਿਹਤਰ ਕੁਝ ਨਹੀਂ : ਯੁਵਰਾਜ ਸਿੰਘ

Tuesday, Jul 16, 2024 - 12:05 AM (IST)

ਮੁੰਬਈ : ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡਸ ਜਿੱਤਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਆਪਣੇ ਦੇਸ ਲਈ ਜਿੱਤ ਹਾਸਲ ਕਰਨ ਤੋਂ ਬਿਹਤਰ ਹੋਰ ਕੋਈ ਅਹਿਸਾਸ ਹੋ ਸਕਦਾ ਹੈ। ਯੁਵਰਾਜ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਰਤ ਲਈ ਮੈਚ 'ਚ ਆਉਣ ਅਤੇ ਜਿੱਤਣ ਤੋਂ ਬਿਹਤਰ ਕੋਈ ਭਾਵਨਾ ਨਹੀਂ ਹੈ, ਇਹ ਸਾਡਾ ਜਨੂੰਨ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਇੰਨੇ ਸਾਲ ਹੋ ਗਏ ਹਨ, ਮੈਦਾਨ 'ਤੇ ਵਾਪਸ ਆਉਣਾ ਮੁਸ਼ਕਲ ਹੈ, ਪਰ ਜਿਵੇਂ ਮੈਂ ਕਿਹਾ, ਇਸ ਤੋਂ ਵਧੀਆ ਕੋਈ ਭਾਵਨਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੂਰਨਾਮੈਂਟ 'ਚ ਆਸਟ੍ਰੇਲੀਆ ਅਤੇ ਪਾਕਿਸਤਾਨ ਅਸਲ 'ਚ ਚੰਗੀਆਂ ਟੀਮਾਂ ਸਨ। ਸਾਨੂੰ ਉਨ੍ਹਾਂ ਨੂੰ ਹਰਾਉਣ ਲਈ ਕੁਝ ਅਸਲ ਵਿਚ ਚੰਗੀ ਕ੍ਰਿਕਟ ਖੇਡਣੀ ਸੀ, ਜੋ ਅਸੀਂ ਖੇਡੀ ਅਤੇ ਖਾਸ ਕਰਕੇ ਪਾਕਿਸਤਾਨੀ ਗੇਂਦਬਾਜ਼ੀ ਦੇ ਖਿਲਾਫ ਸਾਨੂੰ ਅਸਲ ਵਿਚ ਚੰਗੀ ਯੋਜਨਾ ਬਣਾਉਣੀ ਸੀ। ਬਰਮਿੰਘਮ ਮੈਨੂੰ ਲੱਗਦਾ ਹੈ ਕਿ ਇਹ ਇਕ ਸ਼ਾਨਦਾਰ ਸਥਾਨ ਹੈ। ਉਥੇ ਖੇਡ ਪ੍ਰੇਮੀਆਂ ਦੀ ਭੀੜ ਨੇ ਵਧੀਆ ਮਹਿਸੂਸ ਕੀਤਾ। ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਦਾ ਪੂਰਾ ਆਨੰਦ ਲਿਆ। ਇਹ ਲੀਗ ਲਈ ਬਹੁਤ ਵਧੀਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੇ ਟੂਰਨਾਮੈਂਟ ਦਾ ਆਨੰਦ ਲਿਆ ਅਤੇ ਹੁਣ ਅਸੀਂ ਟਰਾਫੀ ਦੇ ਨਾਲ ਵਾਪਸ ਜਾ ਰਹੇ ਹਾਂ।

ਇਹ ਵੀ ਪੜ੍ਹੋ : ਪੁਲਸੀਏ ਨੇ ਦਿਖਾਇਆ ਵਰਦੀ ਦਾ ਰੋਅਬ, ਤੇਲ ਦੇ ਪੈਸੇ ਮੰਗਣ 'ਤੇ ਪੰਪ ਮੁਲਾਜ਼ਮ ਨੂੰ 1 ਕਿਲੋਮੀਟਰ ਤਕ ਘੜੀਸਿਆ

ਅਜਿਹਾ ਰਿਹਾ ਸੀ ਮੁਕਾਬਲਾ
ਬਰਮਿੰਘਮ ਦੇ ਮੈਦਾਨ 'ਤੇ ਖੇਡੇ ਗਏ ਫਾਈਨਲ ਮੈਚ 'ਚ ਪਾਕਿਸਤਾਨੀ ਟੀਮ ਨੇ ਪਹਿਲਾਂ ਖੇਡਦਿਆਂ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਸਿਰਫ 156 ਦੌੜਾਂ ਹੀ ਬਣਾਈਆਂ ਸਨ। ਜਵਾਬ 'ਚ ਅੰਬਾਤੀ ਰਾਇਡੂ ਦੇ ਅਰਧ ਸੈਂਕੜੇ ਅਤੇ ਗੁਰਕੀਰਤ ਅਤੇ ਯੂਸਫ ਪਠਾਨ ਦੀਆਂ ਅਹਿਮ ਪਾਰੀਆਂ ਦੀ ਬਦੌਲਤ ਭਾਰਤੀ ਚੈਂਪੀਅਨਜ਼ ਨੇ ਆਖਰੀ ਓਵਰ 'ਚ ਜਿੱਤ ਦਰਜ ਕੀਤੀ। ਭਾਰਤੀ ਚੈਂਪੀਅਨਜ਼ ਦੀ ਕਪਤਾਨੀ ਕਰ ਰਹੇ ਯੁਵਰਾਜ ਨੇ ਫਾਈਨਲ ਮੁਕਾਬਲੇ ਵਿਚ ਵੀ ਬਤੌਰ ਕਪਤਾਨ ਆਪਣੀ ਸੂਝਬੂਝ ਨਾਲ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਅਤੇ ਪਾਕਿਸਤਾਨੀ ਟੀਮ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ।

ਦੋਵੇਂ ਟੀਮਾਂ ਦੀ ਪਲੇਇੰਗ 11
ਇੰਡੀਆ ਚੈਂਪੀਅਨ : ਰੌਬਿਨ ਉਥੱਪਾ (ਵਿਕਟਕੀਪਰ), ਅੰਬਾਤੀ ਰਾਇਡੂ, ਸੁਰੇਸ਼ ਰੈਨਾ, ਯੁਵਰਾਜ ਸਿੰਘ (ਕਪਤਾਨ), ਯੂਸਫ ਪਠਾਨ, ਇਰਫਾਨ ਪਠਾਨ, ਪਵਨ ਨੇਗੀ, ਵਿਨੇ ਕੁਮਾਰ, ਹਰਭਜਨ ਸਿੰਘ, ਰਾਹੁਲ ਸ਼ੁਕਲਾ, ਅਨੁਰੀਤ ਸਿੰਘ।
ਪਾਕਿਸਤਾਨ ਚੈਂਪੀਅਨਜ਼ : ਕਾਮਰਾਨ ਅਕਮਲ (ਵਿਕਟਕੀਪਰ), ਸ਼ਰਜੀਲ ਖਾਨ, ਸੋਹੇਬ ਮਕਸੂਦ, ਸ਼ੋਏਬ ਮਲਿਕ, ਯੂਨਿਸ ਖਾਨ (ਕਪਤਾਨ), ਸ਼ਾਹਿਦ ਅਫਰੀਦੀ, ਮਿਸਬਾਹ-ਉਲ-ਹੱਕ, ਆਮਿਰ ਯਾਮੀਨ, ਸੋਹੇਲ ਤਨਵੀਰ, ਵਹਾਬ ਰਿਆਜ਼, ਸੋਹੇਲ ਖਾਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DILSHER

Content Editor

Related News