ਅਮਫਾਨ ਤੂਫਾਨ ਦੀ ਤਬਾਹੀ ਦੇ ਮੱਦੇਨਜ਼ਰ CM ਮਮਤਾ ਨੇ ਰੇਲ ਮੰਤਰਾਲੇ ਤੋਂ ਕੀਤੀ ਇਹ ਮੰਗ

05/23/2020 4:53:18 PM

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ 26 ਮਈ ਤੱਕ ਰੇਲਵੇ 'ਮਜ਼ਦੂਰ ਸਪੈਸ਼ਲ ਟ੍ਰੇਨ' ਨਾ ਭੇਜੇ। ਚੱਕਰਵਾਤੀ ਤੂਫਾਨ ਅਮਫਾਨ ਨੇ ਪੱਛਮੀ ਬੰਗਾਲ 'ਚ ਭਿਆਨਕ ਤਬਾਹੀ ਮਚਾਈ ਹੈ। ਪ੍ਰਭਾਵਿਤ ਜ਼ਿਲਿਆਂ 'ਚ ਰਾਹਤ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਅਜਿਹੇ ਸਮੇਂ ਟ੍ਰੇਨਾਂ ਦੇ ਸੰਚਾਲਨ ਦੀ ਇਜ਼ਾਜਤ ਅਗਲੇ ਕੁਝ ਦਿਨਾਂ ਤੱਕ ਨਹੀਂ ਦਿੱਤੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੇ ਵੀ ਰੇਲਵੇ ਬੋਰਡ ਨੂੰ ਪੱਤਰ ਲਿਖਿਆ ਸੀ ਕਿ ਜ਼ਿਲਾ ਪ੍ਰ੍ਸ਼ਾਸਨ ਰਾਹਤ ਅਤੇ ਬਚਾਅ ਕੰਮਾਂ 'ਚ ਲੱਗਿਆ ਹੋਇਆ ਹੈ। ਅਜਿਹੇ 'ਚ ਅਗਲੇ ਕੁਝ ਦਿਨਾਂ ਤੱਕ ਸਪੈਸ਼ਲ ਟ੍ਰੇਨਾਂ ਨੂੰ ਰੀਸੀਵ ਕਰ ਪਾਉਣ ਸੰਭਵ ਨਹੀਂ ਹੈ। ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ 26 ਮਈ ਤੱਕ ਕੋਈ ਵੀ ਟ੍ਰੇਨ ਸੂਬੇ 'ਚ ਨਾ ਭੇਜੀ ਜਾਵੇ।

ਦੱਸਣਯੋਗ ਹੈ ਕਿ ਅਮਫਾਨ ਤੂਫਾਨ ਕਾਰਨ ਸੂਬੇ 'ਚ ਕਾਫੀ ਭਾਰੀ ਤਬਾਹੀ ਮੱਚੀ ਹੈ। ਇਸ ਤੂਫਾਨ ਕਾਰਨ ਹੁਣ ਤੱਕ ਲਗਭਗ 85 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਨ ਨਾਲ ਚੱਲਣ ਵਾਲੇ ਇਸ ਤੂਫਾਨ ਨੇ ਦੁਖਾਂਤ ਪੈਦਾ ਕਰ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਮੁਤਾਬਕ ਸੂਬੇ 'ਚ ਇਕ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ 'ਚ ਅਮਫਾਨ ਤੂਫਾਨ ਨੇ ਦਸਤਕ ਦਿੱਤੀ ਸੀ। ਕੋਲਕਾਤਾ ਦੇ ਕਈ ਜ਼ਿਲਿਆਂ 'ਚ ਅਮਫਾਨ ਤੂਫਾਨ ਦੇ ਕਾਰਨ ਪਾਣੀ ਭਰ ਗਿਆ ਸੀ। ਅਮਫਾਨ ਤੂਫਾਨ ਨੇ ਸਭ ਤੋਂ ਜ਼ਿਆਦਾ ਕਹਿਰ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ, ਦੱਖਣੀ 24 ਪਰਗਨਾ, ਮਿਦਾਨਪੁਰ ਅਤੇ ਕੋਲਕਾਤਾ 'ਚ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਰੇਲਵੇ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।


Iqbalkaur

Content Editor

Related News