ਕੇਰਲ ''ਚ ਸਾਰੇ ਸਰਕਾਰੀ ਪ੍ਰੋਗਰਾਮ ਰੱਦ, ਦੋ ਦਿਨ ਦੇ ਸੋਗ ਦਾ ਐਲਾਨ

Tuesday, Jul 30, 2024 - 05:13 PM (IST)

ਕੇਰਲ ''ਚ ਸਾਰੇ ਸਰਕਾਰੀ ਪ੍ਰੋਗਰਾਮ ਰੱਦ, ਦੋ ਦਿਨ ਦੇ ਸੋਗ ਦਾ ਐਲਾਨ

ਵਾਇਨਾਡ- ਕੇਰਲ 'ਚ ਦੋ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਦਰਅਸਲ ਕੇਰਲ ਦੇ ਵਾਇਨਾਡ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ 90 ਲੋਕਾਂ ਦੀ ਮੌਤ ਹੋ ਗਈ, ਜਦਕਿ 110 ਤੋਂ ਵਧੇਰੇ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਬਚਾਅ ਕਾਰਜ ਲਈ ਫ਼ੌਜ, NDRF ਦੀ ਟੀਮ ਲੱਗੀ ਹੋਈ ਹੈ। ਵਾਇਨਾਡ ਜ਼ਿਲ੍ਹੇ ਵਿਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਬਚਾਅ ਕੰਮਾਂ ਲਈ ਮੰਗਲਵਾਰ ਨੂੰ ਭਾਰਤੀ ਫ਼ੌਜ ਤੋਂ ਮਦਦ ਮੰਗੀ। 

ਇਹ ਵੀ ਪੜ੍ਹੋ- ਰੁੜ੍ਹ ਗਈਆਂ ਸੜਕਾਂ, ਹਾਲਾਤ ਹੋਏ ਬੱਦਤਰ, ਮੌਤ ਦੇ ਆਗੋਸ਼ 'ਚ ਸੁੱਤੇ 90 ਲੋਕ

ਇਕ ਰੱਖਿਆ ਲੋਕ ਸੰਪਰਕ ਅਧਿਕਾਰੀ (ਪੀ. ਆਰ. ਓ) ਨੇ ਦੱਸਿਆ ਕਿ '122 ਇਨਫੈਂਟਰੀ ਬਟਾਲੀਅਨ ਮਦਰਾਸ' ਦੇ 'ਸੈਕੰਡ-ਇਨ-ਕਮਾਂਡ' ਦੀ ਅਗਵਾਈ 'ਚ 43 ਕਾਮਿਆਂ ਦੀ ਟੀਮ ਨੂੰ ਬਚਾਅ ਕਾਰਜਾਂ ਵਿਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ। ਟੀਮ ਵਿਚ ਇਕ ਮੈਡੀਕਲ ਅਫਸਰ, ਦੋ ਜੂਨੀਅਰ ਕਮਿਸ਼ਨਡ ਅਫਸਰ (ਜੇ. ਸੀ. ਓ) ਅਤੇ 40 ਸਿਪਾਹੀ ਸ਼ਾਮਲ ਹਨ, ਜੋ ਪ੍ਰਭਾਵਿਤ ਖੇਤਰ ਵਿਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ- ਮੋਦੀ ਸਰਕਾਰ 'ਤੇ ਵਰ੍ਹੇ CM ਮਾਨ, ਕਿਹਾ- 400 ਪਾਰ ਤਾਂ ਕੀ ਬੇੜਾ ਪਾਰ ਹੀ ਨਹੀਂ ਹੋਇਆ

ਦੱਸਣਯੋਗ ਹੈ ਕਿ ਕੇਰਲ ਦੇ ਵਾਇਨਾਡ 'ਚ ਜਦੋਂ ਲੋਕ ਮੰਗਲਵਾਰ ਦੀ ਸਵੇਰ ਨੂੰ ਉਠੇ ਤਾਂ ਚਾਰੇ ਪਾਸੇ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ। ਸੜਕਾਂ ਰੁੜ੍ਹ ਗਈਆਂ ਅਤੇ ਪੁਲ, ਨਦੀਆਂ 'ਚ ਲਾਸ਼ਾਂ ਵਹਿੰਦਿਆਂ ਨਜ਼ਰ ਆਈਆਂ। ਮੌਤ ਦਾ ਅਜਿਹਾ ਸੈਲਾਬ ਆਇਆ ਕਿ 90 ਲੋਕਾਂ ਨੂੰ ਨਵੀਂ ਸਵੇਰ ਵੇਖਣ ਨੂੰ ਹੀ ਨਹੀਂ ਮਿਲੀ। ਦਰਅਸਲ ਕੇਰਲ ਦੇ ਵਾਇਨਾਡ 'ਚ ਮੋਹਲੇਧਾਰ ਮੀਂਹ ਪਿਆ, ਜਿਸ ਕਾਰਨ ਚੂਰਲਮਾਲਾ ਸ਼ਹਿਰ 'ਚ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਬਚਾਅ ਕਰਮੀਆਂ ਜਿਨ੍ਹਾਂ ਨੂੰ ਜਿਊਂਦੇ ਬਚੇ ਲੋਕਾਂ ਦੀ ਮਦਦ ਲਈ ਲਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਸੀ  ਕਿ ਆਫ਼ਤ ਕਿੰਨੀ ਵੱਡੀ ਹੈ। ਰਾਤ 2 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਇਲਾਕੇ ਵਿਚ ਇਕ ਤੋਂ ਬਾਅਦ ਇਕ 3 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇਸ ਤੋਂ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। 100 ਦੇ ਕਰੀਬ ਲੋਕ ਦੱਬੇ ਹੋਣ ਅਤੇ ਹੁਣ ਤੱਕ 90 ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ। 


author

Tanu

Content Editor

Related News