Wayanad Disaster: ਮਰਨ ਵਾਲਿਆਂ ਦੀ ਗਿਣਤੀ 402 ਤੱਕ ਪੁੱਜੀ, 170 ਅਜੇ ਵੀ ਲਾਪਤਾ

Tuesday, Aug 06, 2024 - 10:43 AM (IST)

ਵਾਇਨਾਡ- ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ 4 ਪਿੰਡਾਂ ਵਿਚ ਬਚਾਅ ਮੁਹਿੰਮ ਮੰਗਲਵਾਰ ਯਾਨੀ ਕਿ ਅੱਜ 8ਵੇਂ ਦਿਨ ਵਿਚ ਦਾਖ਼ਲ ਹੋ ਗਈ। ਮਰਨ ਵਾਲਿਆਂ ਦੀ ਗਿਣਤੀ 402 ਤੱਕ ਪਹੁੰਚ ਗਈ ਅਤੇ ਕਰੀਬ 170 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਸਾਰੇ ਰੱਖਿਆ ਬਲਾਂ, NDRF, SDRF, ਪੁਲਸ, ਫਾਇਰ ਸਰਵਿਸਿਜ਼ ਅਤੇ ਵਲੰਟੀਅਰਾਂ ਦੇ ਕਾਮਿਆਂ ਸਮੇਤ 1200 ਤੋਂ ਵੱਧ ​​ਬਚਾਅ ਦਲ ਨੇ 4 ਸਭ ਤੋਂ ਪ੍ਰਭਾਵਿਤ ਖੇਤਰਾਂ ਚੂਰਲਮਾਲਾ, ਵੇਲਾਰਿਮਾਲਾ, ਮੁੰਡਾਕਾਇਲ ਅਤੇ ਪੁੰਚੀਰੀਮਾਡੋਮ ਵਿਚ ਸਵੇਰੇ ਤੜਕੇ ਖੋਜ ਸ਼ੁਰੂ ਕੀਤੀ। ਵਿਸ਼ੇਸ਼ ਟੀਮਾਂ ਚਾਲਿਆਰ ਨਦੀ 'ਚ ਖੋਜ ਕਰ ਰਹੀਆਂ ਹਨ, ਜਿੱਥੋਂ ਪਿਛਲੇ ਕੁਝ ਦਿਨਾਂ ਵਿਚ ਕਈ ਲਾਸ਼ਾਂ ਅਤੇ ਸਰੀਰ ਦੇ ਟੁਕੜੇ-ਟੁਕੜੇ ਅੰਗ ਬਰਾਮਦ ਹੋਏ ਸਨ। ਸਰੀਰ ਦੇ ਅਜਿਹੇ ਸਾਰੇ ਅੰਗਾਂ ਦਾ DNA ਟੈਸਟ ਕੀਤਾ ਜਾ ਰਿਹਾ ਹੈ।

ਪ੍ਰਭਾਵਿਤ ਖੇਤਰਾਂ ਵਿਚ ਅਤੇ ਇਸ ਦੇ ਆਲੇ-ਦੁਆਲੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਸਥਾਪਿਤ 100 ਤੋਂ ਵੱਧ ਰਾਹਤ ਕੈਂਪਾਂ ਵਿਚ 10,300 ਤੋਂ ਵੱਧ ਲੋਕਾਂ ਨੂੰ ਰੱਖਿਆ ਗਿਆ ਹੈ। ਸੂਬੇ ਦੇ ਸਿੱਖਿਆ ਮੰਤਰੀ ਵੀ. ਸਿਵਨਕੁਟੀ ਇੱਥੇ ਪਹੁੰਚ ਰਹੇ ਹਨ ਅਤੇ ਜਲਦੀ ਹੀ ਇਹ ਫੈਸਲਾ ਕਰਾਂਗੇ ਕਿ ਵਿਦਿਅਕ ਲੋੜਾਂ ਨੂੰ ਕਿਵੇਂ ਅੱਗੇ ਵਧਾਇਆ ਜਾਵੇ। ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਲਾਗੂ ਹੋਣਗੀਆਂ। ਇਸ ਸਮੇਂ ਇਨ੍ਹਾਂ ਵਿਚੋਂ ਜ਼ਿਆਦਾਤਰ ਰਾਹਤ ਕੈਂਪ ਵਿਦਿਅਕ ਸੰਸਥਾਵਾਂ ਵਿਚ ਚੱਲ ਰਹੇ ਹਨ। 

ਇਕ ਵਾਰ ਜਦੋਂ ਅਸੀਂ ਸਥਾਨਕ ਸਵੈ-ਸ਼ਾਸਨ (LSG) ਵਿਭਾਗ ਤੋਂ ਸੂਚੀ ਪ੍ਰਾਪਤ ਕਰ ਲੈਂਦੇ ਹਾਂ, ਅਸੀਂ ਲੋਕਾਂ ਨੂੰ ਰਿਜ਼ੋਰਟ, ਬੰਦ ਘਰਾਂ ਅਤੇ ਅਜਿਹੀਆਂ ਥਾਵਾਂ 'ਤੇ ਭੇਜਾਂਗੇ।  ਬਚਾਅ ਮੁਹਿੰਮ 8ਵੇਂ ਦਿਨ ਵਿਚ ਦਾਖ਼ਲ ਕਰ ਗਿਆ ਹੈ, ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਫ਼ੌਜ ਆਖ਼ਰੀ ਫ਼ੈਸਲਾ ਨਹੀਂ ਲੈ ਲੈਂਦੀ। ਇਸ ਦਰਮਿਆਨ ਮੁੱਖ ਮੰਤਰੀ ਆਫ਼ਤ ਰਾਹਤ ਫੰਡ ਵਿਚ ਮਦਦ ਆ ਰਹੀ ਹੈ ਅਤੇ ਫ਼ੈਸਲਾ ਲਿਆ ਗਿਆ ਹੈ ਕਿ ਸੂਬਾ ਸਰਕਾਰ ਦੇ ਸਾਰੇ ਕਰਮੀ ਆਪਣੀ 5 ਦਿਨ ਦੀ ਤਨਖ਼ਾਹ ਇਸ ਵਿਚ ਦੇਣਗੇ।


Tanu

Content Editor

Related News