ਦਿੱਲੀ ’ਚ ਮੋਹਲੇਧਾਰ ਮੀਂਹ, ਹਵਾਈ ਅੱਡੇ ’ਚ ਵੀ ਭਰਿਆ ਪਾਣੀ, ਉਡਾਣਾਂ ਪ੍ਰਭਾਵਿਤ

Saturday, Sep 11, 2021 - 04:20 PM (IST)

ਦਿੱਲੀ ’ਚ ਮੋਹਲੇਧਾਰ ਮੀਂਹ, ਹਵਾਈ ਅੱਡੇ ’ਚ ਵੀ ਭਰਿਆ ਪਾਣੀ, ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਸ਼ਨੀਵਾਰ ਦੀ ਸਵੇਰ ਨੂੰ ਤੇਜ਼ ਮੀਂਹ ਪਿਆ, ਜਿਸ ਕਾਰਨ ਦਿੱਲੀ ਕੌਮਾਂਤਰੀ ਹਵਾਈ ਅੱਡੇ ਟਰਮੀਨਲ-3 ਅਤੇ ਸ਼ਹਿਰ ਦੇ ਹੋਰ ਹਿੱਸਿਆਂ ’ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅੱਜ ਦਿੱਲੀ ਅਤੇ ਐੱਨ. ਸੀ. ਆਰ. ਖੇਤਰ ਵਿਚ ਮੀਂਹ ਪੈਣ ਦਾ ਪੂਰਵ ਅਨੁਮਾਨ ਜਤਾਇਆ ਸੀ। ਦਿੱਲੀ ਵਿਚ ਰੁੱਕ-ਰੁੱਕ ਕੇ ਅਜੇ ਵੀ ਮੀਂਹ ਪੈ ਰਿਹਾ ਹੈ, ਜਿਸ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਸਾਲ ਮਾਨਸੂਨ ਆਮ ਨਾਲੋਂ ਵੱਧ ਰਿਹਾ। ਦਿੱਲੀ ’ਚ ਹੁਣ ਤਕ 1100 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 46 ਸਾਲਾਂ ਵਿਚ ਸਭ ਤੋਂ ਵੱਧ ਹੈ ਅਤੇ ਪਿਛਲੇ ਸਾਲ ਦਰਜ ਕੀਤੇ ਗਏ ਮੀਂਹ ਤੋਂ ਲੱਗਭਗ ਦੁੱਗਣੀ ਹੈ।

PunjabKesari

ਸੂਤਰਾਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਸ਼ਨੀਵਾਰ ਸਵੇਰੇ ਹਵਾਈ ਅੱਡੇ ਤੋਂ 5 ਉਡਾਣਾਂ ਦਾ ਮਾਰਗ ਬਦਲਿਆ ਗਿਆ। ਸਪਾਈਸ ਜੈੱਟ ਦੀਆਂ ਦੋ ਅਤੇ ਇੰਡੀਗੋ ਅਤੇ ਗੋਅ ਫਰਸਟ ਦੀ 1-1 ਉਡਾਣਾਂ ਦਾ ਮਾਰਗ ਬਦਲ ਕੇ ਜੈਪੁਰ ਵੱਲ ਕਰ ਦਿੱਤਾ ਗਿਆ ਹੈ। ਦੁਬਈ ਤੋਂ ਦਿੱਲੀ ਆ ਰਹੇ ਇਕ ਕੌਮਾਂਤਰੀ ਜਹਾਜ਼ ਦਾ ਮਾਰਗ ਬਦਲ ਕੇ ਅਹਿਮਦਾਬਾਦ ਕਰ ਦਿੱਤਾ ਗਿਆ। ਦਿੱਲੀ ਕੌਮਾਂਤਰੀ ਹਵਾਈ ਅੱਡੇ ਲਿਮਟਿਡ ਨੇ ਟਵੀਟ ਕਰ ਦੱਸਿਆ ਕਿ ਅਚਾਨਕ ਮੀਂਹ ਆਉਣ ਕਾਰਨ ਹਵਾਈ ਅੱਡੇ ਦੇ ਰਨ ਵੇਅ ’ਚ ਪਾਣੀ ਭਰ ਗਿਆ। ਸਾਡੀ ਟੀਮ ਨੇ ਤੁਰੰਤ ਸਮੱਸਿਆ ’ਤੇ ਗੌਰ ਕੀਤਾ ਅਤੇ ਇਸ ਨੂੰ ਹੱਲ ਕਰ ਲਿਆ ਗਿਆ ਹੈ।

PunjabKesari

ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਵਿਚ ਭਾਰੀ ਮੀਂਹ ਦਾ ਅਲਰਟ ਦਿੱਲੀ ਅਤੇ ਐੱਨ. ਸੀ. ਆਰ. ਖੇਤਰ ਲਈ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਅਨੁਮਾਨ ਲਾਇਆ ਸੀ ਕਿ ਸਤੰਬਰ ਵਿਚ ਇਸ ਵਾਰ 10 ਫ਼ੀਸਦੀ ਜ਼ਿਆਦਾ ਮੀਂਹ ਪੈ ਸਕਦਾ ਹੈ। ਜਦਕਿ ਅਗਸਤ ਵਿਚ 24 ਫ਼ੀਸਦੀ ਘੱਟ ਮੀਂਹ ਰਿਕਾਰਜ ਕੀਤਾ ਗਿਆ ਹੈ।

PunjabKesari

ਦਿੱਲੀ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਲਗਾਤਾਰ ਦੋ ਦਿਨ 100 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇਕ ਸਤੰਬਰ ਨੂੰ 112.1 ਮਿਲੀਮੀਟਰ ਅਤੇ 2 ਸਤੰਬਰ ਨੂੰ 117.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। 

PunjabKesari

 

 


author

Tanu

Content Editor

Related News