ਪਾਣੀ ''ਚ ਰਹਿਣ ਵਾਲੇ ਜੀਵਾਂ ਦੀ ਗਣਨਾ ''ਚ ਘੜਿਆਲਾਂ ਦੀ ਗਿਣਤੀ ''ਚ ਕਮੀ

Friday, Feb 28, 2020 - 05:30 PM (IST)

ਧੌਲਪੁਰ— ਰਾਜਸਥਾਨ ਦੇ ਧੌਲਪੁਰ ਜ਼ਿਲੇ ਦੇ ਪਾਲੀ ਖੇਤਰ ਤੋਂ ਉੱਤਰ ਪ੍ਰਦੇਸ਼ ਦੇ ਪਚਨਦਾ ਅਤੇ ਮੱਧ ਪ੍ਰਦੇਸ਼ ਤੱਕ ਫਰਵਰੀ ਮਹੀਨੇ 'ਚ ਪਾਣੀ 'ਚ ਰਹਿਣ ਵਾਲੇ ਜੀਵਾਂ ਦੀ ਗਿਣਤੀ ਦੇ ਅੰਕੜੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਫਰਵਰੀ ਮਹੀਨੇ 'ਚ ਧੌਲਪੁਰ ਦੇ ਪਾਲੀ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਪਚਨਦਾ ਇਟਾਵਾ ਤੱਕ ਜੰਗਲਾਤ ਕਰਮਚਾਰੀਆਂ ਅਤੇ ਪਾਣੀ 'ਚ ਰਹਿਣ ਵਾਲੇ ਜੀਵ ਮਾਹਰਾਂ ਨੇ ਮੋਟਰ ਬੋਟ ਨਾਲ ਪਾਣੀ 'ਚ ਰਹਿਣ ਵਾਲੇ ਜੀਵਾਂ ਦੀ ਗਣਨਾ ਕੀਤੀ ਸੀ। ਚੰਬਲ ਨਦੀ ਨੂੰ 1979 'ਚ ਘੜਿਆਲਾਂ ਦੀ ਸੁਰੱਖਿਆ ਲਈ ਚੁਣਿਆ ਗਿਆ ਸੀ। ਗਣਨਾ ਦੇ ਅੰਕੜੇ ਸਾਹਮਣੇ ਆਉਣ 'ਤੇ ਜੰਗਲਾਤ ਵਿਭਾਗ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਪੈਣ ਲੱਗੀਆਂ ਹਨ। ਸਰਵੇ ਰਿਪੋਰਟ ਅਨੁਸਾਰ ਪਿਛਲੇ ਸਾਲ ਨਦੀ 'ਚ 1876 ਘੜਿਆਲ ਸਨ, ਜੋ ਕਿ ਘੱਟ ਕੇ 1859 ਰਹਿ ਗਏ ਹਨ। ਮਗਰਮੱਛ 706 ਤੋਂ ਵਧ ਕੇ 710 'ਤੇ ਪਹੁੰਚ ਗਏ ਹਨ, ਜਦੋਂ ਕਿ ਸਰਵੇ ਦੇ ਅੰਕੜਿਆਂ ਅਨੁਸਾਰ ਡਾਲਫਿਨ ਦੀ ਆਬਾਦੀ 75 ਤੋਂ ਘੱਟ ਕੇ 68 'ਤੇ ਆ ਗਈ ਹੈ।

ਘੜਿਆਲ ਤੇ ਡਾਲਫਿਨ ਦੀ ਆਬਾਦੀ ਵਧਾਉਣ ਦੀ ਯੋਜਨਾ
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਅੰਕੜੇ ਤਿੰਨ ਸੂਬਿਆਂ ਦੇ ਜੰਗਲਾਤ ਵਿਭਾਗ ਨੂੰ ਜਾਰੀ ਕਰ ਦਿੱਤੇ ਜਾਣਗੇ। ਅੰਕੜਿਆਂ ਦੇ ਆਧਾਰ 'ਤੇ ਮਾਹਰ ਘੜਿਆਲਾਂ ਅਤੇ ਡਾਲਫਿਨ ਦੀ ਆਬਾਦੀ ਵਧਾਉਣ ਦੀ ਯੋਜਨਾ 'ਤੇ ਕੰਮ ਕਰਨਗੇ। ਸਰਵੇ ਦੇ ਅੰਕੜਿਆਂ ਅਨੁਸਾਰ ਡਾਲਫਿਨ ਦੀ 2 ਸਾਲ ਪਹਿਲਾਂ ਜਦੋਂ ਗਣਨਾ ਹੋਈ ਸੀ, ਉਦੋਂ 74 ਸੀ। ਸਾਲ 2017 'ਚ ਇਨ੍ਹਾਂ ਦੀ ਗਿਣਤੀ 75 ਹੋ ਗਈ। ਪਿਛਲੇ ਸਾਲ ਗਣਨਾ ਨਹੀਂ ਹੋਈ ਅਤੇ ਨਾ ਹੀ ਅੰਕੜੇ ਤਿਆਰ ਹੋਏ। ਲਿਹਾਜਾ 2 ਸਾਲ ਪਹਿਲਾਂ ਦੇ ਅੰਕੜੇ 74 ਨੂੰ ਹੀ ਰਿਕਾਰਡ ਕੀਤਾ ਗਿਆ। ਇਸ ਸਾਲ ਇਨ੍ਹਾਂ ਦੀ ਆਬਾਦੀ ਦਾ ਘੱਟ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਮੌਸਮ ਨੂੰ ਮੰਨਿਆ ਜਾ ਰਿਹਾ ਕਾਰਨ
ਜੰਗਲਾਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਗਣਨਾ ਤੋਂ ਕੁਝ ਸਮੇਂ ਪਹਿਲਾਂ ਤੱਕ ਮੌਸਮ ਚੰਗਾ ਨਹੀਂ ਸੀ। ਅਜਿਹੇ 'ਚ ਸਰਵੇ ਟੀਮ ਨੂੰ ਘੜਿਆਲ ਅਤੇ ਡਾਲਫਿਨ ਘੱਟ ਨਜ਼ਰ ਆ ਸਕਦੇ ਹਨ। ਨਦੀ 'ਚ ਜੀਵਾਂ ਦਾ ਘੱਟ ਦਿੱਸਣਾ ਮੌਸਮ ਦੇ ਪ੍ਰਭਾਵ ਨੂੰ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਨਾਲ ਦਸੰਬਰ 'ਚ ਚੰਬਲ ਨਦੀ 'ਚ ਆਏ ਹੜ੍ਹ ਕਾਰਨ ਘੜਿਆਲ ਸ਼ਿਸ਼ੂਆਂ ਦੇ ਰੁੜਨ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਕਹਿੰਦੇ ਹਨ ਕਿ ਗਣਨਾ ਦੀ ਰਿਪੋਰਟ ਹਾਲੇ ਨਹੀਂ ਮਿਲੀ ਹੈ।


DIsha

Content Editor

Related News