ਪਾਣੀ ਦੀ ਸਾਂਭ-ਸੰਭਾਲ ਭਾਰਤ ਲਈ ਮਹੱਤਵਪੂਰਨ ਜ਼ਿੰਮੇਵਾਰੀ: PM ਮੋਦੀ

Thursday, Feb 16, 2023 - 03:54 PM (IST)

ਪਾਣੀ ਦੀ ਸਾਂਭ-ਸੰਭਾਲ ਭਾਰਤ ਲਈ ਮਹੱਤਵਪੂਰਨ ਜ਼ਿੰਮੇਵਾਰੀ: PM ਮੋਦੀ

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਨੂੰ ਭਾਰਤ ਦੇ ਲਈ ਮਹੱਤਵਪੂਰਨ ਜ਼ਿੰਮੇਵਾਰੀ ਦੱਸਦੇ ਹੋਏ ਕਿਹਾ ਕਿ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਦੇਸ਼ ਵਾਸੀਆਂ ਨੂੰ ਪਾਣੀ ਦੀ ਸੁਰੱਖਿਆ ਦੀ ਕੀਮਤ ਪ੍ਰਤੀ ਫਿਰ ਤੋਂ ਪੁਰਾਣੀ ਆਸਥਾ ਪੈਦਾ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਹਰ ਉਸ ਵਿਕਾਰ ਨੂੰ ਵੀ ਦੂਰ ਕਰਨਾ ਹੋਵੇਗਾ, ਜੋ ਪਾਣੀ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ। 

ਇਹ ਵੀ ਪੜ੍ਹੋ- ਦਿੱਲੀ: ਨਿੱਕੀ ਕਤਲਕਾਂਡ ਮਗਰੋਂ ਦੇਸ਼ 'ਚ ਉਬਾਲ, MP ਨਵਨੀਤ ਰਾਣਾ ਬੋਲੀ- ਲਿਵ-ਇਨ ਸਾਡਾ ਸੱਭਿਆਚਾਰ ਨਹੀਂ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਆਬੂਰੋਡ 'ਚ ਬ੍ਰਹਮਾਕੁਮਾਰੀ ਇੰਸਟੀਚਿਊਟ ਦੇ 'ਜਲ ਜਨ ਮੁਹਿੰਮ' ਦੀ ਸ਼ੁਰੂਆਤ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਨੂੰ ਡਿਜੀਟਲ ਤੌਰ 'ਤੇ ਸੰਬੋਧਿਤ ਕਰਦਿਆਂ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ 'ਜਲ ਜਨ ਮੁਹਿੰਮ' ਅਜਿਹੇ ਸਮੇਂ 'ਚ ਸ਼ੁਰੂ ਹੋ ਰਹੀ ਹੈ, ਜਦੋਂ ਪਾਣੀ ਦੀ ਕਮੀ ਨੂੰ ਪੂਰੀ ਦੁਨੀਆ 'ਚ ਭਵਿੱਖ ਦੇ ਸੰਕਟ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। 21ਵੀਂ ਸਦੀ ਵਿਚ ਦੁਨੀਆ ਇਸ ਗੱਲ ਦੀ ਗੰਭੀਰਤਾ ਨੂੰ ਸਮਝ ਰਹੀ ਹੈ ਕਿ ਸਾਡੀ ਧਰਤੀ ਕੋਲ ਜਲ ਸਾਧਨ ਕਿੰਨੇ ਸੀਮਤ ਹਨ। 

Sharing my remarks at the 'Jal-Jan Abhiyaan'. https://t.co/CEpkc9pjL0

— Narendra Modi (@narendramodi) February 16, 2023

ਇਹ ਵੀ ਪੜ੍ਹੋ-  ਪੰਜਾਬ ਦੇ ਪਾਣੀ ਨੂੰ ਬਚਾਉਣ ਲਈ CM ਮਾਨ ਪਹੁੰਚੇ ਤੇਲੰਗਾਨਾ, ਕਿਹਾ- ਅਸੀਂ ਵੀ ਅਪਣਾਵਾਂਗੇ ਇਹ ਤਕਨੀਕ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਨੀ ਵੱਡੀ ਆਬਾਦੀ ਦੇ ਕਾਰਨ ਪਾਣੀ ਦੀ ਸੁਰੱਖਿਆ ਭਾਰਤ ਲਈ ਵੀ ਮਹੱਤਵਪੂਰਨ ਜ਼ਿੰਮੇਵਾਰੀ ਹੈ ਅਤੇ ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸੇ ਲਈ ਅੱਜ ਦੇਸ਼ ਅਜ਼ਾਦੀ ਦੇ ਅੰਮ੍ਰਿਤਕਾਲ 'ਚ ‘ਜਲ ਨੂੰ ਕੱਲ੍ਹ’ ਦੇ ਰੂਪ 'ਚ ਦੇਖ ਰਿਹਾ ਹੈ। ਪਾਣੀ ਰਹੇਗਾ ਤਾਂ ਹੀ ਆਉਣ ਵਾਲਾ ਕੱਲ੍ਹ ਰਹੇਗਾ ਅਤੇ ਇਸ ਲਈ ਸਾਨੂੰ ਅੱਜ ਤੋਂ ਹੀ ਮਿਲ ਕੇ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਮੈਂ ਸੰਤੁਸ਼ਟ ਹਾਂ ਕਿ ਦੇਸ਼ ਹੁਣ ਪਾਣੀ ਦੀ ਸੰਭਾਲ ਦੇ ਸੰਕਲਪ ਨੂੰ ਜਨ ਅੰਦੋਲਨ ਵਜੋਂ ਅੱਗੇ ਵਧਾ ਰਿਹਾ ਹੈ। ਇਹ ਜਲ ਜਨ ਅਭਿਆਨ ਜਨ ਭਾਗੀਦਾਰੀ ਦੇ ਇਨ੍ਹਾਂ ਯਤਨਾਂ ਨੂੰ ਨਵੀਂ ਤਾਕਤ ਦੇਵੇਗਾ।


author

Tanu

Content Editor

Related News