ਗੁਜਰਾਤ ’ਚ ਭੀੜ ਦਰਮਿਆਨ CM ਕੇਜਰੀਵਾਲ ’ਤੇ ਹਮਲਾ, ਸੁੱਟੀ ਗਈ ਪਾਣੀ ਦੀ ਬੋਤਲ

Sunday, Oct 02, 2022 - 01:21 PM (IST)

ਗੁਜਰਾਤ ’ਚ ਭੀੜ ਦਰਮਿਆਨ CM ਕੇਜਰੀਵਾਲ ’ਤੇ ਹਮਲਾ, ਸੁੱਟੀ ਗਈ ਪਾਣੀ ਦੀ ਬੋਤਲ

ਰਾਜਕੋਟ– ਗੁਜਰਾਤ ਦੇ ਰਾਜਕੋਟ ਸ਼ਹਿਰ ’ਚ ਇਕ ਗਰਬਾ ਪ੍ਰੋਗਰਾਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਪਾਣੀ ਦੀ ਬੋਤਲ ਸੁੱਟੀ ਗਈ। ਗ਼ਨੀਮਤ ਇਹ ਰਹੀ ਕਿ ਪਲਾਸਟਿਕ ਦੀ ਇਹ ਬੋਤਲ ਕੇਜਰੀਵਾਲ ਦੇ ਸਿਰ ਉੱਪਰੋਂ ਲੰਘ ਗਈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਐਤਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-  PM ਮੋਦੀ ਨੇ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਕੀਤਾ ਯਾਦ, ਇੰਝ ਦਿੱਤੀ ਸ਼ਰਧਾਂਜਲੀ

ਇਸ ਘਟਨਾ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਵੇਖਿਆ ਜਾ ਸਕਦਾ ਹੈ ਕਿ ਸ਼ਨੀਵਾਰ ਰਾਤ ਨਰਾਤੇ ਉਤਸਵ ਦੇ ਇਕ ਗਰਬਾ ਪ੍ਰੋਗਰਾਮ ਦੌਰਾਨ ਕੇਜਰੀਵਾਲ ਜਦੋਂ ਲੋਕਾਂ ਦਾ ਧੰਨਵਾਦ ਕਰ ਰਹੇ ਸਨ ਤਾਂ ਪਿੱਛੋਂ ਉਨ੍ਹਾਂ ਵੱਲ ਕਿਸੇ ਨੇ ਇਕ ਬੋਤਲ ਸੁੱਟ ਦਿੱਤੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਨਾਲ ਸੁਰੱਖਿਆ ਅਧਿਕਾਰੀ ਅਤੇ ਪਾਰਟੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਜਦੋਂ ਉਹ ਭੀੜ ਵਿਚੋਂ ਲੰਘ ਰਹੇ ਸਨ।

ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’

‘ਆਪ’ ਪਾਰਟੀ ਦੇ ਮੀਡੀਆ ਕਨਵੀਨਰ ਸੁਕਨਰਾਜ ਨੇ ਕਿਹਾ ਕਿ ਬੋਤਲ ਕੁਝ ਦੂਰੀ ਤੋਂ ਸੁੱਟੀ ਗਈ ਸੀ। ਬੋਤਲ ਕੇਜਰੀਵਾਲ ਦੇ ਸਿਰ ਉਪਰੋਂ ਲੰਘ ਗਈ। ਇਹ ਬੋਤਲ ਕੇਜਰੀਵਾਲ ਵੱਲ ਹੀ ਸੁੱਟੀ ਗਈ ਸੀ। ਅਸੀਂ ਨਿਸ਼ਚਿਤ ਰੂਪ ਨਾਲ ਇਹ ਨਹੀਂ ਆਖ ਸਕਦੇ ਕਿ ਕੀ ਮਾਮਲਾ ਸੀ। ਇਸ ਸਬੰਧ ’ਚ ਅਸੀਂ ਪੁਲਸ ਨਾਲ ਸੰਪਰਕ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਸ਼ਨੀਵਾਰ ਤੋਂ ਹੀ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਹਨ। ਦੋਵੇਂ ਮੁੱਖ ਮੰਤਰੀ ਸ਼ਨੀਵਾਰ ਨੂੰ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਅਤੇ ਜੂਨਾਗੜ੍ਹ ’ਚ ਰੈਲੀ ਕਰਨ ਮਗਰੋਂ ਰਾਤ ਰਾਜਕੋਟ ’ਚ ਠਹਿਰੇ ਸਨ।

ਇਹ ਵੀ ਪੜ੍ਹੋ- ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦਾ ਕਮਾਲ ਦਾ ‘ਗਰਬਾ ਡਾਂਸ’, ਵੇਖੋ ਵੀਡੀਓ


author

Tanu

Content Editor

Related News