ਇਸ ਕਾਰਨ ਅਜੇ ਤੱਕ ਰਾਹੁਲ ਗਾਂਧੀ ਨੇ ਨਹੀਂ ਕਰਵਾਇਆ ਵਿਆਹ, ਦੱਸੀ ਵਜ੍ਹਾ
Tuesday, Oct 10, 2023 - 02:18 PM (IST)
ਨਵੀਂ ਦਿੱਲੀ (ਭਾਸ਼ਾ)- ਵਿਆਹ ਦੇ ਸਵਾਲ ਦਾ ਹਮੇਸ਼ਾ ਸਾਹਮਣਾ ਕਰਨ ਵਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਕੰਮ ਅਤੇ ਕਾਂਗਰਸ ਪਾਰਟੀ ਦੇ ਅੰਦਰ ਇੰਨਾ ਰੁਝ ਗਏ ਕਿ ਵਿਆਹ ਬਾਰੇ ਸੋਚ ਹੀ ਨਹੀਂ ਸਕੇ। ਉਨ੍ਹਾਂ ਨੇ ਜੈਪੁਰ ਦੇ ਮਹਾਰਾਣੀ ਕਾਲਜ ਦੀਆਂ ਵਿਦਿਆਰਥਣਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ 'ਚ ਇਹ ਟਿੱਪਣੀ ਕੀਤੀ। ਰਾਹੁਲ ਪਿਛਲੇ ਦਿਨੀਂ ਜੈਪੁਰ ਦੇ ਇਕ ਕਾਲਜ ਪਹੁੰਚੇ ਸਨ ਅਤੇ ਉੱਥੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਇਕ ਵਿਦਿਆਰਥਣ ਨਾਲ ਸਕੂਟੀ ਦੀ ਸਵਾਰੀ ਵੀ ਕੀਤੀ ਸੀ।
ਇਹ ਵੀ ਪੜ੍ਹੋ : ਸਰਕਾਰੀ ਬੰਗਲਾ ਅਲਾਟ ਮਾਮਲੇ 'ਚ ਰਾਘਵ ਚੱਢਾ ਨੇ ਕੀਤਾ ਹਾਈ ਕੋਰਟ ਦਾ ਰੁਖ਼
ਕਾਂਗਰਸ ਨੇਤਾ ਨੇ ਇਸ ਦਾ ਵੀਡੀਓ ਆਪਣੇ ਯੂ-ਟਿਊਬ ਚੈਨ 'ਤੇ ਸਾਂਝਾ ਕੀਤਾ। ਇਸ ਗੱਲਬਾਤ ਦੌਰਾਨ ਇਕ ਵਿਦਿਆਰਥਣ ਨੇ ਸਵਾਲ ਕੀਤਾ,''ਸਰ ਤੁਸੀਂ ਇੰਨੇ ਸਮਾਰਟ ਹੋ, ਇੰਨੇ ਚੰਗੇ ਦਿੱਸਦੇ ਹੋ, ਫਿਰ ਹੁਣ ਤੱਕ ਵਿਆਹ ਬਾਰੇ ਕਿਉਂ ਨਹੀਂ ਸੋਚਿਆ?'' ਇਸ ਦੇ ਜਵਾਬ 'ਚ ਕਾਂਗਰਸ ਨੇਤਾ ਨੇ ਕਿਹਾ,''ਕਿਉਂਕਿ ਮੈਂ ਆਪਣੇ ਕੰਮ 'ਚ, ਕਾਂਗਰਸ ਪਾਰਟੀ 'ਚ ਬਿਲਕੁੱਲ ਉਲਝ ਗਿਆ ਹਾਂ।'' ਵਿਦਿਆਰਥਣਾਂ ਨੇ ਜਾਤੀ ਜਨਗਣਨਾ ਨੂੰ ਲੈ ਕੇ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਤੋਂ ਸਵਾਲ ਕੀਤਾ। ਇਸ 'ਤੇ ਰਾਹੁਲ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਤੀ ਜਨਗਣਨਾ ਦੇ ਪੱਖ 'ਚ ਹਨ, ਕਿਉਂਕਿ ਇਹ ਜਾਤੀ ਜਨਗਣਨਾ ਇਕ 'ਐਕਸ-ਰੇਅ' ਦੀ ਤਰ੍ਹਾਂ ਹਨ, ਜਿਸ ਨਾਲ ਹੋਰ ਪਿਛੜੇ ਵਰਗਾਂ (ਓ.ਬੀ.ਸੀ.), ਦਲਿਤਾਂ ਅਤੇ ਆਦਿਵਾਸੀ ਭਾਈਚਾਰਿਆਂ ਦੀ ਅਸਲ ਸਥਿਤੀ ਬਾਰੇ ਪਤਾ ਲੱਗ ਸਕੇਗਾ। ਉਨ੍ਹਾਂ ਦਾ ਕਹਿਣਾ ਸੀ,''ਸੱਚ ਇਹ ਹੈ ਕਿ ਓ.ਬੀ.ਸੀ., ਦਲਿਤ, ਆਦਿਵਾਸੀ ਸੱਤਾ ਦੇ ਢਾਂਚੇ 'ਚ ਸ਼ਾਮਲ ਨਹੀਂ ਹਨ। ਕਿਸੇ ਨੂੰ ਨਹੀਂ ਪਤਾ ਕਿ ਓ.ਬੀ.ਸੀ., ਦਲਿਤ, ਆਦਿਵਾਸੀ ਅਤੇ ਆਮ ਵਰਗ ਦੇ ਲੋਕ ਕਿੰਨੇ ਹਨ। ਤੁਹਾਨੂੰ ਸੱਟ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਐਕਸ-ਰੇਅ ਕਰਵਾਉਂਦੇ ਹੋ, ਜਾਤੀ ਜਨਗਮਨਾ ਵੀ ਐਕਸ-ਰੇਅ ਹੈ।'' ਇਕ ਵਿਦਿਆਰਥਣ ਨੇ ਰਾਹੁਲ ਗਾਂਧੀ ਤੋਂ ਉਨ੍ਹਾਂ ਦੇ ਚਿਹਰੇ ਦੀ ਚਮਕ ਦਾ ਰਾਜ਼ ਪੁੱਛਣਾ ਚਾਹਿਆ ਤਾਂ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਆਪਣੇ ਚਿਹਰੇ ਨੂੰ ਧੋਣ ਲਈ ਸਾਬਣ ਅਤੇ ਕ੍ਰੀਮ ਦੀ ਵਰਤੋਂ ਨਹੀਂ ਕਰਦੋ, ਸਗੋਂ ਸਿਰਫ਼ ਪਾਣੀ ਨਾਲ ਮੂੰਹ ਸਾਫ਼ ਕਰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8