ਭਾਜਪਾ ਦੇਸ਼ ਨੂੰ ਵੰਡਣ ਲਈ ਲਿਆਈ ਵਕਫ ਬਿੱਲ : ਮਮਤਾ
Thursday, Apr 03, 2025 - 08:46 PM (IST)

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਨੇ ਦੇਸ਼ ਨੂੰ ਵੰਡਣ ਲਈ ਵਕਫ (ਸੋਧ) ਬਿੱਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਸੰਕਲਪ ਪ੍ਰਗਟਾਇਆ ਕਿ ਮੌਜੂਦਾ ਸਰਕਾਰ ਦੇ ਹਟਣ ’ਤੇ ਨਵੀਂ ਕੇਂਦਰ ਸਰਕਾਰ ਇਸ ਨੂੰ ਬੇਅਸਰ ਕਰਨ ਲਈ ਸੋਧ ਬਿੱਲ ਲਿਆਵੇਗੀ।
ਮਮਤਾ ਨੇ ਇਕ ਬਿਆਨ ’ਚ ਭਾਜਪਾ ਦੀ ਉਸ ਦੇ ‘ਵੰਡਪਾਊ ਏਜੰਡੇ’ ਲਈ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ, ‘‘ਮੇਰੇ ਸੰਸਦ ਮੈਂਬਰ ਵਕਫ ਬਿੱਲ ਦੇ ਮੁੱਦੇ ’ਤੇ ਬੋਲਣ ਲਈ ਦਿੱਲੀ ’ਚ ਮੌਜੂਦ ਹਨ। ‘ਜੁਮਲਾ ਪਾਰਟੀ’ ਦਾ ਇਕ ਹੀ ਏਜੰਡਾ ਹੈ-ਦੇਸ਼ ਨੂੰ ਵੰਡਣਾ। ਉਹ ‘ਪਾੜੋ ਅਤੇ ਰਾਜ ਕਰੋ’ ’ਚ ਵਿਸ਼ਵਾਸ ਰੱਖਦੇ ਹਨ।’’