1992 ਦੇ ਦੰਗਿਆਂ ਲਈ ਲੋੜੀਂਦਾ ਮਲਾਡ ’ਚ ਗ੍ਰਿਫਤਾਰ, ਪਛਾਣ ਬਦਲ ਕੇ ਰਹਿ ਰਿਹਾ ਸੀ ਦੋਸ਼ੀ

Sunday, Dec 11, 2022 - 10:21 PM (IST)

ਮੁੰਬਈ (ਭਾਸ਼ਾ) : ਮੁੰਬਈ ਪੁਲਸ ਨੇ 1992 ਦੇ ਦੰਗਿਆਂ ਦੇ ਇੱਕ ਮਾਮਲੇ ਵਿੱਚ ਲੋੜੀਂਦੇ 47 ਸਾਲਾ ਵਿਅਕਤੀ ਨੂੰ ਮਲਾਡ ’ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਤਕਨੀਕੀ ਜਾਣਕਾਰੀ ਦੇ ਆਧਾਰ ’ਤੇ ਪੁਲਸ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਪੱਛਮੀ ਉਪਨਗਰ ਮਲਾਡ ਦੇ ਦਿੰਦੋਸ਼ੀ ਬੱਸ ਡਿਪੂ ਤੋਂ ਗ੍ਰਿਫਤਾਰ ਕੀਤਾ। ਪੁਲਸ ਨੇ ਉਸ ਸਮੇਂ ਦਰਜ ਐਫ. ਆਈ. ਆਰ. ਵਿੱਚ 9 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਇਹ ਵੀ ਪੜ੍ਹੋ : ਅਫ਼ਸਰਾਂ ਤੇ ‘ਆਪ’ ਆਗੂਆਂ ਤੋਂ ਤੰਗ ਆ ਕੇ ਮਹਿਲਾ ਸਰਪੰਚ ਨੇ ਪੀਤੀ ਸਪਰੇਅ, ਖੁਦਕੁਸ਼ੀ ਨੋਟ 'ਚ ਕਹੀ ਇਹ ਗੱਲ

ਦੋ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਇੱਕ ਦੀ ਮੌਤ ਹੋ ਚੁਕੀ ਹੈ। ਬਾਕੀ ਛੇ ਅਦਾਲਤ ਵਿੱਚ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ । 2004 ਵਿੱਚ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਗਏ। ਗ੍ਰਿਫਤਾਰ ਕੀਤਾ ਗਿਆ ਦੋਸ਼ੀ ਪਿਛਲੇ 18 ਸਾਲਾਂ ਤੋਂ ਆਪਣੀ ਪਛਾਣ ਬਦਲ ਕੇ ਇਸ ਉਪਨਗਰੀ ਖੇਤਰ ’ਚ ਵੱਖ-ਵੱਖ ਥਾਵਾਂ 'ਤੇ ਰਹਿ ਰਿਹਾ ਸੀ।


Mandeep Singh

Content Editor

Related News