ਕਸ਼ਮੀਰ ''ਚ ਮਿਲਦੇ ਨੇ ਦੁਨੀਆ ਦੇ ਬਿਹਤਰ ਅਖਰੋਟ, ਕਿਸਾਨਾਂ ਦੀ ਆਮਦਨੀ ਦਾ ਜ਼ਰੀਆ ਹੈ ਇਸ ਦੀ ਪੈਦਾਵਾਰ
Tuesday, Sep 20, 2022 - 03:44 PM (IST)

ਸ਼੍ਰੀਨਗਰ- ਕਸ਼ਮੀਰ ਹਰ ਪਾਸਿਓਂ ਖੂਬਸੂਰਤ ਹੈ। ਕਸ਼ਮੀਰ ਦਾ ਸੇਬ ਹੋਵੇ, ਕੇਸਰ ਹੋਵੇ ਜਾਂ ਫਿਰ ਅਖਰੋਟ, ਇਥੇ ਹਰ ਚੀਜ਼ ਸੁਆਦ, ਲਾਜਵਾਬ ਅਤੇ ਮਜ਼ਾ ਦੇਣ ਵਾਲੀ ਹੁੰਦੀ ਹੈ। ਗੱਲ ਕਰੀਏ ਜੇਕਰ ਕਸ਼ਮੀਰੀ ਅਖਰੋਟ ਦੀ ਤਾਂ ਜਾਣ ਕੇ ਹੈਰਾਨ ਹੋਵੋਗੇ ਤਾਂ ਤੁਹਾਨੂੰ ਕਸ਼ਮੀਰ 'ਚ ਦੁਨੀਆ ਦਾ ਸਭ ਤੋਂ ਬਿਹਤਰੀਨ ਅਖਰੋਟ ਮਿਲਦਾ ਹੈ।
ਸਾਲ ਦਾ ਇਹ ਸਮਾਂ ਉਹ ਹੁੰਦਾ ਹੈ ਜਦੋਂ ਕਸ਼ਮੀਰ ਕਿਸਾਨ ਅਖਰੋਟ ਅਤੇ ਕੇਸਰ ਦੀ ਫਸਲ ਨੂੰ ਸਮੇਟਨ 'ਚ ਲੱਗਾ ਹੁੰਦਾ ਹੈ। ਅਖਰੋਟ ਦੀ ਫਸਲ ਨੂੰ ਉਸ ਦੇ ਆਖਰੀ ਸਮੇਂ 'ਚ ਸਮੇਟਨਾ ਸਭ ਤੋਂ ਥਕਾਵਟ ਵਾਲਾ ਕੰਮ ਹੁੰਦਾ ਹੈ। ਇਸ 'ਚ ਦੋਸਤਾਂ ਦੀ ਸਹਾਇਤਾ ਦੀ ਲੋੜ ਹੁੰਦੀ ਹੈ।
ਲੋਕ ਖੇਤਾਂ 'ਚ ਗੀਤ ਗਾਉਂਦੇ ਹੋਏ ਫਸਲ ਨੂੰ ਸਮੇਟਨ ਦਾ ਕੰਮ ਕਰਦੇ ਹਨ। ਕਸ਼ਮੀਰ 'ਚ ਇਹ ਇਕ ਜਸ਼ਨ ਦੀ ਤਰ੍ਹਾਂ ਹੁੰਦਾ ਹੈ। ਅਖਰੋਟ ਨੂੰ ਕਸ਼ਮੀਰੀ 'ਚ ਦੋਯਨ ਕਹਿੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਸ਼ਮੀਰ 'ਚ ਹਰ ਸਾਲ 89,000 ਹੈਕਟੇਅਰ 'ਚ ਕਰੀਬ 2.66 ਲੱਖ ਮੀਟਰਿਕ ਟਨ ਅਖਰੋਟ ਪੈਦਾ ਕੀਤਾ ਜਾਂਦਾ ਹੈ। ਇਸ ਸਾਲ ਅਖਰੋਟ ਦੀ ਪੈਦਾਵਾਰ 'ਚ ਕੁਪਵਾੜਾ ਨੇ ਬਾਜ਼ੀ ਮਾਰੀ ਹੈ। ਦੇਸ਼ 'ਚ ਅਖਰੋਟ ਦੀ ਫਸਲ 90 ਫੀਸਦੀ ਕਸ਼ਮੀਰ 'ਚ ਉਗਾਈ ਜਾਂਦੀ ਹੈ। ਕਸ਼ਮੀਰ 'ਚ ਤਿੰਨ ਕਿਸਮ ਦੇ ਅਖਰੋਟਾਂ ਦੀ ਪੈਦਾਵਾਰ ਹੁੰਦੀ ਹੈ-ਵੋਂਥ, ਕਾਗਜ਼ੀ ਅਤੇ ਬਰਾਜੁਲ।
ਵੋਂਥ ਨੂੰ ਮੁੱਖ ਤੌਰ 'ਤੇ ਤੇਲ ਲਈ ਉਗਾਇਆ ਜਾਂਦਾ ਹੈ। ਕਾਗਜ਼ੀ ਨੂੰ ਉਸ ਦੇ ਲੰਬੇ ਫ਼ਲ ਲਈ ਅਤੇ ਬਰਾਜੁਲ ਦਾ ਸਵਾਦ ਕਰੀਮੀ ਹੁੰਦਾ ਹੈ। ਇਸ ਫਸਲ ਨੂੰ ਬਿਨਾਂ ਕੈਮੀਕਲ ਵਾਲੀ ਖਾਦ ਦੇ ਨਾਲ ਹੀ ਉਗਾਇਆ ਜਾਂਦਾ ਹੈ।
ਜੰਮੂ ਕਸ਼ਮੀਰ ਦਾ ਖੇਤੀਬਾੜੀ ਵਿਭਾਗ ਅਤੇ ਫਰੂਟ ਗਰੇਅਸਰ ਐਸੋਸੀਏਸ਼ਨ ਮਿਲ ਕੇ ਕਿਸਾਨਾਂ ਨੂੰ ਉਸ ਦੀ ਫਸਲ ਇੰਟਰਨੈਸ਼ਨਲ ਅਤੇ ਨੈਸ਼ਨਲ ਮਾਰਕੀਟ 'ਚ ਵੇਚਣ 'ਚ ਮਦਦ ਕਰਦੀ ਹੈ।
ਦੋਯਨ ਕਸ਼ਮੀਰੀ ਸੰਸਕ੍ਰਿਤੀ ਦਾ ਇਕ ਮੁੱਖ ਹਿੱਸਾ ਹੁੰਦਾ ਹੈ ਅਤੇ ਤਿਓਹਾਰਾਂ 'ਤੇ ਲੋਕ ਇਸ ਨੂੰ ਰਿਸ਼ਤੇਦਾਰਾਂ 'ਚ ਵੰਡਦੇ ਹਨ।