ਪੁਰਾਣੇ ਮੰਦਰ ਦੀ ਡਿੱਗ ਗਈ ਕੰਧ ! ਮਲਬੇ ''ਚ ਦੱਬ ਜਾਣ ਕਾਰਨ ਦਮ ਤੋੜ ਗਿਆ ਜਵਾਕ
Thursday, Apr 09, 2026 - 05:17 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਵਿੱਚ ਅੱਜ ਇੱਕ ਬੇਹੱਦ ਦੁਖਦਾਈ ਘਟਨਾ ਵਾਪਰੀ। ਇੱਥੇ ਇੱਕ ਪੁਰਾਣੇ ਮੰਦਰ ਦੀ ਕੰਧ ਅਚਾਨਕ ਡਿੱਗਣ ਕਾਰਨ ਮਲਬੇ ਹੇਠ ਦਬ ਕੇ 6 ਮਹੀਨੇ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਅਲੀਗੰਜ ਥਾਣਾ ਖੇਤਰ ਦੇ ਡੰਡੀਆ ਸਥਿਤ ਪੁਰਾਣੇ ਹਨੂੰਮਾਨ ਮੰਦਰ ਦੀ ਹੈ। ਮੰਦਰ ਦੀ ਇੱਕ ਪੁਰਾਣੀ ਕੰਧ ਦੇ ਨਾਲ ਕੁਝ ਲੋਕਾਂ ਨੇ ਝੌਂਪੜੀਆਂ ਬਣਾਈਆਂ ਹੋਈਆਂ ਸਨ।
ਵੀਰਵਾਰ ਸਵੇਰੇ ਕਰੀਬ 11 ਵਜੇ ਮੰਦਰ ਦੀ ਕੰਧ ਅਚਾਨਕ ਢਹਿ ਗਈ। ਮੂਲ ਰੂਪ ਵਿੱਚ ਸੀਤਾਪੁਰ ਦੇ ਮਿਸ਼ਰਿਖ ਦਾ ਰਹਿਣ ਵਾਲਾ ਆਟੋ ਚਾਲਕ ਗਜੋਧਰ ਆਪਣੇ ਪਰਿਵਾਰ ਸਮੇਤ ਇੱਥੇ ਰਹਿ ਰਿਹਾ ਸੀ। ਕੰਧ ਡਿੱਗਣ ਕਾਰਨ ਉਸ ਦਾ 6 ਮਹੀਨੇ ਦਾ ਪੁੱਤਰ ਮਲਬੇ ਹੇਠ ਬੁਰੀ ਤਰ੍ਹਾਂ ਦਬ ਗਿਆ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਅਤੇ ਬੱਚੇ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਬੱਚੇ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
