ਵ੍ਰਿੰਦਾਵਨ ਕਿਸ਼ਤੀ ਹਾਦਸਾ: 7ਵੇਂ ਦਿਨ ਯਮੁਨਾ ''ਚੋਂ ਮਿਲੀ ਲਾਪਤਾ ਪੰਕਜ ਦੀ ਲਾਸ਼, 16 ਹੋਈ ਮ੍ਰਿਤਕਾਂ ਦੀ ਗਿਣਤੀ

Thursday, Apr 16, 2026 - 01:36 PM (IST)

ਵ੍ਰਿੰਦਾਵਨ ਕਿਸ਼ਤੀ ਹਾਦਸਾ: 7ਵੇਂ ਦਿਨ ਯਮੁਨਾ ''ਚੋਂ ਮਿਲੀ ਲਾਪਤਾ ਪੰਕਜ ਦੀ ਲਾਸ਼, 16 ਹੋਈ ਮ੍ਰਿਤਕਾਂ ਦੀ ਗਿਣਤੀ

ਉੱਤਰ ਪ੍ਰਦੇਸ਼ : ਮਥੁਰਾ ਦੇ ਵ੍ਰਿੰਦਾਵਨ ਦੇ ਕੇਸੀ ਘਾਟ 'ਤੇ ਵਾਪਰੇ ਕਿਸ਼ਤੀ ਹਾਦਸੇ ਦੇ ਸੱਤਵੇਂ ਦਿਨ ਲਾਪਤਾ ਨੌਜਵਾਨ ਪੰਕਜ ਦੀ ਲਾਸ਼ ਯਮੁਨਾ ਨਦੀ ਤੋਂ ਬਰਾਮਦ ਕਰ ਲਈ ਗਈ ਹੈ। ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 16 ਹੋ ਗਈ ਹੈ। ਆਖਰੀ ਲਾਸ਼ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਪਿਛਲੇ 7 ਦਿਨਾਂ ਤੋਂ ਚਲ ਰਿਹਾ ਸਰਚ ਆਪ੍ਰੇਸ਼ਨ ਸਮਾਪਤ ਕਰ ਦਿੱਤਾ ਹੈ। 

ਇਹ ਵੀ ਪੜ੍ਹੋ - ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ, ਹੋ ਗਿਆ ਪਰਚਾ ਦਰਜ

ਜਾਣਕਾਰੀ ਮੁਤਾਬਕ ਬਚਾਅ ਟੀਮ ਨੂੰ ਪੰਕਜ ਦੀ ਲਾਸ਼ ਬਾਬਾ ਦੇਵਰਾਹਾ ਘਾਟ ਅਤੇ ਪਾਨੀਗਾਂਓ ਦੇ ਨੇੜੇ ਬਰਾਮਦ ਹੋਈ ਹੈ। ਹਾਦਸੇ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਗੋਤਾਖੋਰਾਂ ਦੀ ਟੀਮ ਨੌਜਵਾਨ ਦੀ ਭਾਲ ਵਿਚ ਦਿਨ-ਰਾਤ ਲੱਗੀ ਹੋਈ ਸੀ। ਵੀਰਵਾਰ ਨੂੰ ਜਿਵੇਂ ਹੀ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਘਟਨਾ ਦੇ ਸਮੇਂ ਪੁਲਸ ਅਤੇ ਗੋਤਾਖੋਰਾਂ ਨੇ 22 ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਸੀ ਅਤੇ 10 ਲਾਸ਼ਾਂ ਤੁਰੰਤ ਬਰਾਮਦ ਕਰ ਲਈਆਂ ਸਨ, ਜਦੋਂ ਕਿ ਹੋਰਾਂ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਮੁਹਿੰਮ ਜਾਰੀ ਸੀ।

ਇਹ ਵੀ ਪੜ੍ਹੋ - Cold Drink ਪੀਣ ਦੇ ਸ਼ੌਕਿਨ ਸਾਵਧਾਨ! ਬੋਤਲ ਖੋਲ੍ਹਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ...

ਜ਼ਿਕਰਯੋਗ ਹੈ ਕਿ 10 ਅਪ੍ਰੈਲ ਨੂੰ ਪੰਜਾਬ ਤੋਂ 132 ਸ਼ਰਧਾਲੂ ਦੋ ਬੱਸਾਂ ਵਿੱਚ ਵ੍ਰਿੰਦਾਵਨ ਲਈ ਆਏ ਸਨ। ਇਸ ਦੌਰਾਨ ਸ਼ਰਧਾਲੂਆਂ ਦਾ ਇੱਕ ਸਮੂਹ ਦੇਵਰਾਹਾ ਬਾਬਾ ਸਮਾਧੀ ਦੇ ਦਰਸ਼ਨ ਕਰਨ ਲਈ ਯਮੁਨਾ ਪਾਰ ਵ੍ਰਿੰਦਾਵਨ ਦੇ ਕੇਸ਼ੀਘਾਟ ਤੋਂ ਮੋਟਰਬੋਟ ਰਾਹੀਂ ਯਾਤਰਾ ਕਰ ਰਿਹਾ ਸੀ। ਯਮੁਨਾ ਨਦੀ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਪਲਟ ਗਈ। ਇਸ ਹਾਦਸੇ ਵਿੱਚ ਕਈ ਲੋਕ ਪਾਣੀ ਵਿਚ ਡੁੱਬ ਗਏ, ਜਿਨ੍ਹਾਂ ਦੀ ਪੁਲਸ ਅਤੇ ਗੋਤਾਖੋਰਾਂ ਵਲੋਂ ਭਾਲ ਕੀਤੀ ਗਈ। ਅੱਜ ਆਖਰੀ ਦਿਨ 16 ਲਾਸ਼ ਬਰਾਮਦ ਹੋਣ ਨਾਲ ਖੋਜ ਮੁਹਿੰਮ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News