DGP ਦੀ ਮੌਤ, ਤ੍ਰਿਪੁਰਾ ਪੁਲਸ ਹੈੱਡਕੁਆਰਟਰ 'ਚੋਂ ਮਿਲੀ ਲਾਸ਼

Monday, Jul 20, 2026 - 02:59 PM (IST)

DGP ਦੀ ਮੌਤ, ਤ੍ਰਿਪੁਰਾ ਪੁਲਸ ਹੈੱਡਕੁਆਰਟਰ 'ਚੋਂ ਮਿਲੀ ਲਾਸ਼

ਅਗਰਤਲਾ : ਤ੍ਰਿਪੁਰਾ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਅਨੁਰਾਗ ਧਨਖੜ ਨੇ ਸੋਮਵਾਰ ਨੂੰ ਪੁਲਸ ਹੈੱਡਕੁਆਰਟਰ ਵਿਖੇ ਆਪਣੇ ਦਫ਼ਤਰ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੀ ਸੂਚਨਾ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀਆਂ ਅਨੁਸਾਰ ਅਨੁਰਾਗ ਧਨਖੜ ਆਪਣੇ ਦਫ਼ਤਰ ਵਿੱਚ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਸਨ, ਜਿਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਗਈ। 

ਪੜ੍ਹੋ ਇਹ ਵੀ - ਦਿੱਲੀ 'ਚ ਇੰਟਰਨੈਟ ਬੰਦ!

ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਣ 'ਤੇ 1994 ਬੈਚ ਦੇ ਭਾਰਤੀ ਪੁਲਸ ਸੇਵਾ (ਆਈਪੀਐਸ) ਅਧਿਕਾਰੀ ਧਨਖੜ ਨੂੰ ਤੁਰੰਤ ਜੀਬੀ ਪੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਮੁੱਖ ਮੰਤਰੀ ਮਾਣਿਕ ​​ਸਾਹਾ ਅਤੇ ਮੁੱਖ ਸਕੱਤਰ ਜੇ.ਕੇ. ਸਿਨਹਾ, ਕਈ ਸੀਨੀਅਰ ਰਾਜ ਸਰਕਾਰ ਦੇ ਅਧਿਕਾਰੀ ਹਸਪਤਾਲ ਪਹੁੰਚੇ। ਮਿਲੀ ਜਾਣਕਾਰੀ ਮੁਤਾਬਕ ਡੀਜੀਪੀ ਅਨੁਰਾਗ ਧਨਖੜ 1994 ਬੈਚ ਦੇ ਭਾਰਤੀ ਪੁਲਸ ਸੇਵਾ (IPS) ਅਧਿਕਾਰੀ ਸਨ। ਉਨ੍ਹਾਂ ਨੇ ਸਾਲ 2025 ਵਿੱਚ ਤ੍ਰਿਪੁਰਾ ਦੇ ਡੀਜੀਪੀ ਦਾ ਅਹੁਦਾ ਸੰਭਾਲਿਆ ਸੀ। ਉਹ ਰਾਜ ਦੇ ਕਾਨੂੰਨ ਵਿਵਸਥਾ ਅਤੇ ਪੁਲਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ।

ਪੜ੍ਹੋ ਇਹ ਵੀ - ਸਕੂਲਾਂ ਤੇ ਹਸਪਤਾਲਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਹੋਵੇਗਾ ਬੈਨ! ਕਰਨਾਟਕ ਸਰਕਾਰ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News