ਦਿੱਲੀ 'ਚ ਰੁੱਕਿਆ ਚੋਣ ਪ੍ਰਚਾਰ, 8 ਫਰਵਰੀ ਨੂੰ ਪੈਣਗੀਆਂ ਵੋਟਾਂ
Thursday, Feb 06, 2020 - 07:00 PM (IST)

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ 8 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਲਈ ਵੀਰਵਾਰ ਸ਼ਾਮ 6 ਵਜੇ ਚੋਣ ਪ੍ਰਚਾਰ ਰੁੱਕ ਗਿਆ। ਹੁਣ ਵੋਟਿੰਗ ਖਤਮ ਹੋਣ ਤਕ 48 ਘੰਟੇ ਤਕ ਕੋਈ ਵੀ ਸਿਆਸੀ ਦਲ ਅਤੇ ਉਮੀਦਵਾਰ ਚੋਣ ਪ੍ਰਚਾਰ ਨਹੀਂ ਕਰ ਸਕਦੇ। ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਕਾਫੀ ਮਿਹਨਤ ਕੀਤੀ ਹੈ। ਪ੍ਰਚਾਰ ਦੇ ਆਖਰੀ ਦਿਨਾਂ 'ਚ ਕਾਂਗਰਸ ਨੇ ਕਾਫੀ ਰਫਤਾਰ ਫੜ੍ਹੀ। ਹੁਣ 11 ਫਰਵਰੀ ਨੂੰ ਪਤਾ ਲੱਗੇਗਾ ਕਿ ਦਿੱਲੀ ਦੀ ਜਨਤਾ ਕਿਸ ਪਾਰਟੀ ਨੂੰ ਆਪਣਾ ਵੋਟ ਦੇਵੇਗੀ।
ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਦੀ ਕਮਾਨ ਸੂਬੇ ਦੇ ਮੌਜੂਦਾ ਮੁਖੀ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਭਾਲ ਰੱਖੀ ਸੀ। ਆਪ ਲਈ ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੌਰਭ ਭਾਰਦਵਾਜ, ਸਤੇਂਦਰ ਜੈਨ ਅਤੇ ਅਮਾਨਤਉੱਲਾਹ ਖਾਨ ਵਰਗੇ ਕਈ ਚਿਹਰਿਆਂ ਨੇ ਵੀ ਜੰਮ ਕੇ ਵੋਟ ਮੰਗੀ। ਆਮ ਆਦਮੀ ਪਾਰਟੀ ਨੇ ਆਪਣੀ ਚੋਣ ਤਿਆਰੀ ਕਾਫੀ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਸੀ। ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਦੀ ਮਿਹਨਤ ਦਾ ਕਿੰਨਾ ਫਲ 11 ਫਰਵਰੀ ਨੂੰ ਜਿੱਤੀ ਹੋਈ ਸੀਟਾਂ 'ਤੇ ਤੌਰ 'ਤੇ ਸਾਹਮਣੇ ਆਉਂਦਾ ਹੈ।
ਬੀਜੇਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਪੂਰੀ ਤਾਕਤ ਨਾਲ ਜ਼ਬਰਦਸਤ ਚੋਣ ਪ੍ਰਚਾਰ ਕੀਤਾ। ਬੀਜੇਪੀ ਨੇ ਯੋਗੀ ਆਦਿਤਿਆਨਾਥ, ਸ਼ਿਵਰਾਜ ਸਿੰਘ ਚੌਹਾਨ, ਨੀਤੀਸ਼ ਕੁਮਾਰ ਸਣੇ ਕਈ ਸਟਾਰ ਪ੍ਰਚਾਰਕਾਂ ਨੂੰ ਤਾਂ ਮੈਦਾਨ 'ਚ ਉਤਾਰਿਆ ਇਸ ਤੋਂ ਇਲਾਵਾ ਪੀ.ਐੱਮ. ਮੋਦੀ, ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਧਾਨ ਜੇ.ਪੀ. ਨੱਡਾ ਨੇ ਵੀ ਰੈਲੀ ਅਤੇ ਜਨ ਸਭਾਵਾਂ ਕੀਤੀਆਂ।