ਤਾਮਿਲਨਾਡੂ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਲਈ ਵੋਟਿੰਗ ਜਾਰੀ
Sunday, May 19, 2019 - 12:19 PM (IST)

ਚੇਨਈ—ਤਾਮਿਲਨਾਡੂ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਅੱਜ ਭਾਵ ਐਤਵਾਰ ਨੂੰ ਜਾਰੀ ਹੈ। ਉਪ ਚੋਣਾਂ ਲਈ ਵੋਟਿੰਗ ਕਰਨ ਲਈ ਕਾਫੀ ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਹਨ। ਪੁਲਸ ਨੇ ਦੱਸਿਆ ਹੈ ਕਿ ਵੋਟਿੰਗ ਤੇਜ਼ੀ ਅਤੇ ਸ਼ਾਂਤੀਪੂਰਨ ਚੱਲ ਰਹੀ ਹੈ। ਸੁਲੂਰ, ਅਰੁਕੂਰਿਚੀ, ਓਟਾਪਾਰਾਮ, ਥਿਰੂਪਰੰਕੁਦਮ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ। ਇਸ ਤੋਂ ਇਲਾਵਾ 13 ਪੋਲਿੰਗ ਕੇਂਦਰਾਂ 'ਚ ਦੁਬਾਰਾ ਚੋਣਾਂ ਵੀ ਹੋ ਰਹੀਆਂ ਹਨ। ਇਨ੍ਹਾਂ 4 ਸੀਟਾਂ 'ਤੇ ਕੁੱਲ 137 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ ਅੰਨਾਦ੍ਰਮੁਕ, ਦਰਮੁਕ, ਟੀ. ਟੀ. ਵੀ. ਦਿਨਾਕਰਨ ਨੀਤ ਏ. ਐੱਮ. ਐੱਮ. ਕੇ ਅਤੇ ਕਮਲ ਹਾਸਨ ਦੀ ਐੱਮ. ਐੱਨ. ਐਮ. ਉਮੀਦਵਾਰ ਹਨ। ਸੁਲੂਰ 'ਚ ਈ. ਵੀ. ਐੱਮ. 'ਚ ਖਰਾਬੀ ਦੀ ਸ਼ਿਕਾਇਤ ਹੈ ਅਤੇ ਅਧਿਕਾਰੀ ਇਸ ਨੂੰ ਦੇਖ ਰਹੇ ਹਨ। ਵਿਧਾਨ ਸਭਾ ਦੀਆਂ ਖਾਲੀਆਂ ਹੋਈਆਂ 22 ਸੀਟਾਂ 'ਚੋਂ 18 'ਤੇ 18 ਅਪ੍ਰੈਲ ਨੂੰ ਵੋਟਿੰਗ ਹੋਈ ਤਾਂ ਬਾਕੀ 4 ਸੀਟਾਂ 'ਤੇ ਅੱਜ ਚੋਣਾਂ ਹੋ ਰਹੀਆਂ ਹਨ। ਉਪ ਚੋਣਾਂ ਦੇ ਨਤੀਜੇ ਦੇ ਪਲਾਨੀਸਵਾਮੀ ਸਰਕਾਰ ਦੇ ਭਵਿੱਖ ਦਾ ਫੈਸਲਾ ਕਰੇਗੀ, ਕਿਉਂਕਿ ਅੰਨਾਦ੍ਰਮੁਕ ਨੂੰ ਸੱਤਾ 'ਚ ਬਣੇ ਰਹਿਣ ਲਈ ਕਾਫੀ ਗਿਣਤੀ 'ਚ ਸੀਟਾਂ ਜਿੱਤਣ ਦੀ ਜ਼ਰੂਰਤ ਹੈ।