EC ਨੇ ਕੀਤਾ ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ
Wednesday, Jan 18, 2023 - 03:25 PM (IST)
ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਖ਼ਾ ਦਾ ਐਲਾਨ ਕਰ ਦਿੱਤਾ ਹੈ। ਤਿੰਨਾਂ ਸੂਬਿਆਂ 'ਚ ਪਿਛਲੀ ਵਾਰ ਵਾਂਗ ਦੋ ਪੜਾਵਾਂ 'ਚ ਚੋਣਾਂ ਹੋਣਗੀਆਂ। ਤ੍ਰਿਪੁਰਾ 'ਚ 16 ਫਰਵਰੀ ਨੂੰ ਵੋਟਾਂ ਪੈਣਗੀਆਂ। ਉੱਥੇ ਹੀ ਨਾਗਾਲੈਂਡ ਅਤੇ ਮੇਘਾਲਿਆ 'ਚ 27 ਫਰਵਰੀ ਨੂੰ ਇਕੋ ਸਮੇਂ ਵੋਟਿੰਗ ਹੋਵੇਗੀ। ਤਿੰਨਾਂ ਸੂਬਿਆਂ ਦੇ ਚੋਣ ਨਤੀਜੇ 2 ਮਾਰਚ ਨੂੰ ਆਉਣਗੇ। ਤ੍ਰਿਪੁਰਾ ਦੀਆਂ ਸਾਰੀਆਂ 60 ਸੀਟਾਂ ਲਈ 21 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗੀ ਅਤੇ 30 ਜਨਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। 2 ਫਰਵਰੀ ਤੱਕ ਨਾਂ ਵਾਪਸ ਲਏ ਜਾ ਸਕਣਗੇ। ਮੇਘਾਲਿਆਂ ਅਤੇ ਨਾਗਾਲੈਂਡ ਵਿਚ 31 ਜਨਵਰੀ ਨੂੰ ਨੋਟੀਫ਼ਿਕੇਸ਼ਨ ਜਾਰੀ ਹੋਵੇਗੀ ਅਤੇ 7 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਉਮੀਦਵਾਰ 10 ਫਰਵਰੀ ਤੱਕ ਨਾਂ ਵਾਪਸ ਲੈ ਸਕਣਗੇ।
ਇਹ ਵੀ ਪੜ੍ਹੋ- ਆਖ਼ਰੀ ਪੜਾਅ ਵੱਲ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨੇ ਹਿਮਾਚਲ 'ਚ ਕੀਤੀ ਐਂਟਰੀ
ਤ੍ਰਿਪੁਰਾ ਵਿਚ ਭਾਜਪਾ ਦਾ ਸ਼ਾਸਨ ਹੈ, ਜਦਕਿ ਮੇਘਾਲਿਆ ਅਤੇ ਨਾਗਾਲੈਂਡ ਵਿਚ ਭਾਜਪਾ ਸੱਤਾਧਾਰੀ ਗਠਜੋੜ ਦਾ ਹਿੱਸਾ ਹੈ। ਤਿੰਨਾਂ ਸੂਬਿਆਂ 'ਚ ਪਿਛਲੇ ਸਾਲ ਫਰਵਰੀ ਵਿਚ ਵੋਟਿੰਗ ਹੋਈ ਸੀ। ਤਿੰਨਾਂ ਸੂਬਿਆਂ 'ਚ 60 ਵਿਧਾਨ ਸਭਾ ਸੀਟਾਂ ਹਨ। ਅਜਿਹੇ 'ਚ ਸਰਕਾਰ ਬਣਾਉਣ ਲਈ ਬਹੁਮਤ ਲਈ 31 ਦਾ ਅੰਕੜਾ ਜ਼ਰੂਰੀ ਹੈ। ਦੱਸ ਦੇਈਏ ਕਿ ਨਾਗਾਲੈਂਡ ਵਿਧਾਨ ਸਭਾ ਦਾ ਕਾਰਜਕਾਲ 12 ਮਾਰਚ, ਮੇਘਾਲਿਆ ਦਾ 15 ਮਾਰਚ ਅਤੇ ਤ੍ਰਿਪੁਰਾ ਦਾ 22 ਮਾਰਚ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿਚ ਤਿੰਨੋਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ- ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਹੀਰਾ ਕਾਰੋਬਾਰੀ ਦੀ ਧੀ ਬਣੀ ਸੰਨਿਆਸੀ, ਅੱਜ ਤੱਕ ਨਹੀਂ ਵੇਖਿਆ ਟੀਵੀ
ਤਿੰਨੋਂ ਸੂਬਿਆਂ 'ਚ 60-60 ਵਿਧਾਨ ਸਭਾ ਸੀਟਾਂ ਹਨ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਸਾਲ ਦੀ ਪਹਿਲੀ ਪ੍ਰੈਸ ਕਾਨਫਰੰਸ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਸਬੰਧਤ ਇਹ ਪਹਿਲੀ ਪ੍ਰੈਸ ਕਾਨਫਰੰਸ ਹੈ। ਇਸ ਸਾਲ ਹੋਰ ਚੋਣਾਂ ਹੋਣਗੀਆਂ ਅਤੇ ਪ੍ਰੈਸ ਕਾਨਫਰੰਸਾਂ ਜਾਰੀ ਰਹਿਣਗੀਆਂ। ਰਾਜੀਵ ਕੁਮਾਰ ਨੇ ਦੱਸਿਆ ਕਿ ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ 'ਚ ਵਿਧਾਨ ਸਭਾ ਚੋਣਾਂ ਦੀ ਮਿਆਦ ਕ੍ਰਮਵਾਰ 12 ਮਾਰਚ, 15 ਮਾਰਚ ਅਤੇ 22 ਮਾਰਚ ਨੂੰ ਖਤਮ ਹੋ ਰਹੀ ਹੈ। ਤਿੰਨਾਂ ਸੂਬਿਆਂ 60-60 ਸੀਟਾਂ ਹਨ। ਇਨ੍ਹਾਂ ਤਿੰਨਾਂ ਸੂਬਿਆਂ 'ਚ ਵੋਟਿੰਗ ਵਿਚ ਔਰਤਾਂ ਦੀ ਭਾਗੀਦਾਰੀ ਜ਼ਿਆਦਾ ਰਹੀ ਹੈ।
ਇਹ ਵੀ ਪੜ੍ਹੋ- MA ਇੰਗਲਿਸ਼ ਕਰਨ ਤੋਂ ਬਾਅਦ ਬਣੀ 'ਚਾਹਵਾਲੀ', ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਖੋਲ੍ਹੀ ਚਾਹ ਦੀ ਦੁਕਾਨ
ਕਿੱਥੇ ਕਿੰਨੀਆਂ ਸੀਟਾਂ, ਬਹੁਮਤ ਦਾ ਕੀ ਅੰਕੜਾ?
ਤ੍ਰਿਪੁਰਾ: ਕੁੱਲ ਸੀਟਾਂ- 60, ਬਹੁਮਤ- 31
ਮੇਘਾਲਿਆ: ਕੁੱਲ ਸੀਟਾਂ-60, ਬਹੁਮਤ- 31
ਨਾਗਾਲੈਂਡ: ਕੁੱਲ ਸੀਟਾਂ- 06-, ਬਹੁਮਤ- 31