ਜਹਾਨਾਬਾਦ ਤੇ ਭਭੂਆ ਦੇ ਕਈ ਬੂਥਾਂ ''ਤੇ EVM ਦੀ ਖਰਾਬੀ ਕਾਰਨ ਵੋਟਿੰਗ ਨਹੀਂ ਹੋਈ ਸ਼ੁਰੂ

Sunday, Mar 11, 2018 - 09:09 AM (IST)

ਜਹਾਨਾਬਾਦ ਤੇ ਭਭੂਆ ਦੇ ਕਈ ਬੂਥਾਂ ''ਤੇ EVM ਦੀ ਖਰਾਬੀ ਕਾਰਨ ਵੋਟਿੰਗ ਨਹੀਂ ਹੋਈ ਸ਼ੁਰੂ

ਪਟਨਾ —ਬਿਹਾਰ 'ਚ ਲੋਕ ਸਭਾ ਦੀ ਇਕ ਤੇ ਵਿਧਾਨ ਸਭਾ ਦੀਆਂ ਦੋ ਸੀਟਾਂ 'ਤੇ ਐਤਵਾਰ ਨੂੰ ਉਪ ਚੋਣ ਸ਼ੁਰੂ ਹੋ ਗਈ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਈ. ਵੀ. ਐੱਮ. ਖਰਾਬ ਹੋਣ ਕਾਰਨ ਜਹਾਨਾਬਾਦ ਦੇ ਬੂਥ 280 'ਤੇ ਅਜੇ ਤਕ ਵੋਟਿੰਗ ਸ਼ੁਰੂ ਨਹੀਂ ਹੋ ਪਾਇਆ ਹੈ।
ਇਸ ਤੋਂ ਇਲਾਵਾ ਭਭੂਆ 'ਚ ਵਾਰਡ ਨੰਬਰ 7 ਦੇ ਬੂਥ 20 'ਤੇ ਵੀ ਏ. ਵੀ. ਐੱਮ. ਦੀ ਖਰਾਬੀ ਦੇ ਕਾਰਨ ਮਤਦਾਨ ਸ਼ੁਰੂ ਨਹੀਂ ਹੋ ਪਾਇਆ। ਇਸ ਘਟਨਾ ਨੇ ਪ੍ਰਸ਼ਾਸਨ ਦੀ ਵਿਵਸਥਾ 'ਤੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਦੱਸ ਦੇਈਏ ਕਿ ਅਰਰਿਆ 'ਚ ਲੋਕ ਸਭਾ ਦੀ ਸੀਟ 'ਤੇ ਸੱਤ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਜਹਾਨਾਬਾਦ 'ਚ ਵਿਧਾਨ ਸਭਾ ਦੀ ਸੀਟ 'ਤੇ 14 ਉਮੀਦਵਾਰ ਤੇ ਭਭੂਆ 'ਚ 17 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ।


Related News