409 ’ਚੋਂ 258 ਸੀਟਾਂ ’ਤੇ ਵੋਟਿੰਗ ਘਟੀ; ਵਧਦੀ ਅਤੇ ਘਟਦੀ ਵੋਟਿੰਗ ਨੇ ਵਧਾਈਆਂ ਸਿਆਸੀ ਪਾਰਟੀਆਂ ਦੀਆਂ ਧੜਕਣਾਂ

05/25/2024 5:45:10 PM

ਨੈਸ਼ਨਲ ਡੈਸਕ- ਭਾਵੇਂ ਹੀ ਲੋਕ ਸਭਾ ਚੋਣਾਂ ਦੇ 5 ਪੜਾਵਾਂ ’ਚ ਘਟਦੀ ਅਤੇ ਵਧਦੀ ਵੋਟਿੰਗ ਦੇ ਅੰਕੜਿਆਂ ਨੂੰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਆਪਣੇ ਹੱਕ ’ਚ ਦੱਸ ਰਹੀਆਂ ਹਨ ਪਰ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਅੰਕੜਿਆਂ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਇੰਨਾ ਹੀ ਨਹੀਂ ਵੋਟਿੰਗ ਦੇ ਵਧਦੇ ਅਤੇ ਘਟਦੇ ਅੰਕੜੇ ਸਿਆਸੀ ਪੰਡਤਾਂ ਲਈ ਬੁਝਾਰਤ ਬਣੇ ਹੋਏ ਹਨ। ਲੋਕ ਸਭਾ ਚੋਣਾਂ ਦੇ 5 ਪੜਾਵਾਂ ’ਚ ਵੋਟਿੰਗ ਤੋਂ ਬਾਅਦ 428 ਸੀਟਾਂ ’ਤੇ ਉਮੀਦਵਾਰਾਂ ਦਾ ਭਵਿੱਖ ਈ. ਵੀ. ਐੱਮ. ’ਚ ਬੰਦ ਹੋ ਗਿਆ ਹੈ। ਇਸ ਦਰਮਿਆਨ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਸਾਹਮਣੇ ਆਉਣ ਲੱਗੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ 409 ’ਚੋਂ 258 ਸੀਟਾਂ ਅਜਿਹੀਆਂ ਹਨ, ਜਿੱਥੇ 2019 ਦੇ ਮੁਕਾਬਲੇ ਵੋਟਿੰਗ ’ਚ ਗਿਰਾਵਟ ਆਈ ਹੈ, ਉਥੇ ਹੀ 88 ਸੀਟਾਂ ਭਾਵ ਹਰ 5 ’ਚੋਂ ਇਕ ਸੀਟ ’ਤੇ ਵੋਟਾਂ ਦੀ ਗਿਣਤੀ ’ਚ ਪੰਜ ਸਾਲ ਦੇ ਮੁਕਾਬਲੇ ਕਮੀ ਦੇਖੀ ਗਈ ਹੈ। ਰਿਪੋਰਟ ਮੁਤਾਬਕ ਲੱਗਭਗ ਸਾਰੇ ਸੂਬਿਆਂ ਦੀਆਂ ਸੀਟਾਂ ’ਤੇ ਵੋਟਿੰਗ ਫੀਸਦੀ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਉਦਾਹਰਣ ਲਈ ਕੇਰਲ ਦੀਆਂ ਸਾਰੀਆਂ 20 ਸੀਟਾਂ ’ਤੇ ਵੋਟਿੰਗ ’ਚ ਕਮੀ ਦੇਖੀ ਗਈ ਹੈ ਅਤੇ ਉਨ੍ਹਾਂ ’ਚੋਂ 12 ਸੀਟਾਂ ’ਤੇ 2019 ਦੇ ਮੁਕਾਬਲੇ ਈ. ਵੀ. ਐੱਮ. ’ਚ ਘੱਟ ਵੋਟਾਂ ਦਰਜ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉੱਤਰਾਖੰਡ ’ਚ ਵੀ ਇਸ ਵਾਰ ਸਾਰੀਆਂ 5 ਸੀਟਾਂ ’ਤੇ ਘੱਟ ਵੋਟਿੰਗ ਹੋਈ।

ਰਾਜਸਥਾਨ ਅਤੇ ਤਾਮਿਲਨਾਡੂ ’ਚ ਲੱਗਭਗ ਅੱਧੀਆਂ ਸੀਟਾਂ ’ਤੇ ਵੋਟਰਾਂ ਦੀ ਗਿਣਤੀ ਵਿਚ ਕਮੀ ਦੇਖੀ ਗਈ ਹੈ ਅਤੇ ਇਨ੍ਹਾਂ ਸੂਬਿਆਂ ’ਚ ਲੱਗਭਗ 90 ਫੀਸਦੀ ਸੀਟਾਂ ’ਤੇ ਘੱਟ ਵੋਟਿੰਗ ਦਰਜ ਕੀਤੀ ਗਈ ਹੈ। ਯੂ. ਪੀ. ਅਤੇ ਮੱਧ ਪ੍ਰਦੇਸ਼ ’ਚ ਤਿੰਨ-ਚੌਥਾਈ ਸੀਟਾਂ ’ਤੇ ਵੀ ਘੱਟ ਵੋਟਿੰਗ ਦਰਜ ਕੀਤੀ ਗਈ, ਪਰ ਇਨ੍ਹਾਂ ਹਿੰਦੀ ਬੋਲਣ ਵਾਲੇ ਸੂਬਿਆਂ ’ਚ ਸਿਰਫ ਇਕ ਤਿਹਾਈ ਸੀਟਾਂ ’ਤੇ 2019 ਦੇ ਮੁਕਾਬਲੇ ਘੱਟ ਵੋਟਿੰਗ ਦਰਜ ਕੀਤੀ ਗਈ। ਗੁਜਰਾਤ ’ਚ 2019 ਦੇ ਮੁਕਾਬਲੇ 25 ਫੀਸਦੀ ਸੀਟਾਂ ’ਤੇ ਘੱਟ ਵੋਟਾਂ ਪਈਆਂ। ਗੁਜਰਾਤ ’ਚ ਕਰੀਬ ਇਕ ਚੌਥਾਈ ਸੀਟਾਂ ’ਤੇ ਘੱਟ ਵੋਟਾਂ ਪਈਆਂ। ਇਸੇ ਤਰ੍ਹਾਂ, ਬਿਹਾਰ ’ਚ 24 ’ਚੋਂ 21 ਸੀਟਾਂ ’ਤੇ 2019 ਦੇ ਮੁਕਾਬਲੇ ਘੱਟ ਵੋਟਿੰਗ ਹੋਈ । ਮਹਾਰਾਸ਼ਟਰ ’ਚ 48 ’ਚੋਂ 20 ਸੀਟਾਂ ’ਤੇ ਘੱਟ ਵੋਟਿੰਗ ਹੋਈ ਪਰ ਸਿਰਫ 6 ਸੀਟਾਂ ’ਤੇ ਹੀ ਘੱਟ ਲੋਕ ਪੋਲਿੰਗ ਵਾਲੇ ਦਿਨ ਵੋਟ ਪਾਉਣ ਆਏ। ਦਿਲਚਸਪ ਗੱਲ ਇਹ ਹੈ ਕਿ ਦੇਸ਼ ਭਰ ਦੀਆਂ 409 ਸੀਟਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜਿਨ੍ਹਾਂ ਛੇ ਸੀਟਾਂ ’ਤੇ 2019 ਦੇ ਮੁਕਾਬਲੇ ਘੱਟ ਵੋਟਰ ਸਨ, ਉਨ੍ਹਾਂ ’ਚ 5 ਮਹਾਰਾਸ਼ਟਰ ’ਚ ਸਨ ਅਤੇ ਇਨ੍ਹਾਂ ’ਚ ਪੁਣੇ ਅਤੇ ਮੁੰਬਈ ਦੱਖਣੀ ਸ਼ਾਮਲ ਸਨ। 2019 ਦੇ ਮੁਕਾਬਲੇ ਆਂਧਰਾ ਪ੍ਰਦੇਸ਼, ਝਾਰਖੰਡ, ਕਰਨਾਟਕ, ਓਡਿਸ਼ਾ, ਤੇਲੰਗਾਨਾ ਅਤੇ ਪੱਛਮੀ ਬੰਗਾਲ ’ਚ ਇਸ ਵਾਰ ਘੱਟ ਵੋਟਾਂ ਵਾਲੀ ਕੋਈ ਵੀ ਸੀਟ ਨਹੀਂ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਹਰੇਕ ਸੀਟ ’ਤੇ ਪਈਆਂ ਵੋਟਾਂ ਦੀ ਸੰਪੂਰਨ ਗਿਣਤੀ ਦਾ ਅੰਕੜਾ ਨਹੀਂ ਦਿੱਤਾ ਹੈ, ਪਰ ਵੋਟਰਾਂ ਦੇ ਪਤੇ ਅਤੇ ਵੋਟ ਫੀਸਦੀ ਵੀ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News