ਹੁਣ ਵੋਟਰ ਕਾਰਡ ਰਾਹੀਂ ਹੋਵੇਗੀ ਦਿੱਲੀ ਹਿੰਸਾ ''ਚ ਸ਼ਾਮਲ ਦੰਗੇਬਾਜ਼ਾਂ ਦੀ ਪਛਾਣ

03/12/2020 6:53:38 PM

 

ਨਵੀਂ ਦਿੱਲੀ—ਕਿਸੇ ਵੀ ਹਿੰਸਾ ਦੌਰਾਨ ਦੋਸ਼ੀਆਂ ਦੀ ਸਹੀ ਪਛਾਣ ਕਰਨ 'ਚ ਪੁਲਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਤਕਨੀਕ ਨੇ ਪੁਲਸ ਦਾ ਕੰਮ ਆਸਾਨ ਕਰ ਦਿੱਤਾ ਹੈ। ਹੁਣ ਹਜ਼ਾਰਾਂ ਦੀ ਭੀੜ ਵਿਚਾਲੇ ਕਿਸੇ ਵੀ ਦੰਗੇਬਾਜ਼ਾਂ ਦੀ ਬਿਲਕੁਲ ਸਹੀ ਪਛਾਣ ਕਰ ਪਾਉਣਾ ਸੰਭਵ ਹੋ ਗਿਆ ਹੈ। ਇਹ ਸੰਭਵ ਹੋਇਆ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਤਕਨੀਕ 'ਤੇ ਆਧਾਰਿਤ ਫੇਸ਼ੀਅਲ ਰਿਕਗਨਿਸ਼ਨ ਤਨਕਾਲੋਜੀ ਦੀ ਵਰਤੋਂ ਰਾਹੀਂ ਦਿੱਲੀ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੰਗੇਬਾਜ਼ ਦੇ ਦੋਸ਼ੀਆਂ ਦੀ ਪਛਾਣ ਕਰ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੰਗੇਬਾਜ਼ਾਂ ਦੀ ਸਹੀ ਪਛਾਣ ਲਈ ਪੁਲਸ ਨੇ ਵੋਟਰ ਆਈ.ਡੀ. ਕਾਰਡ ਦੀ ਮਦਦ ਲਈ ਹੈ। ਇਸ ਤੋਂ ਇਲਾਵਾ ਪੁਲਸ ਕੋਲ ਦੋਸ਼ੀਆਂ ਦੇ ਡਾਟਾ ਬੈਂਕ ਨਾਲ ਵੀ ਸੰਭਾਵਿਤ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

ਕਿਵੇਂ ਕੰਮ ਕਰੀ ਰਹੀ ਹੈ ਤਕਨੀਕ
ਦਿੱਲੀ ਪੁਲਸ ਦੇ ਸਾਈਬਰ ਸੇਲ ਨਾਲ ਜੁੜੇ ਇਕ ਅਧਿਕਾਰੀ ਮੁਤਾਬਕ ਫੇਸ਼ੀਅਲ ਰਿਕਗਨਿਸ਼ਨ ਤਕਨੀਕ ਦੇ ਸਹਾਰੇ ਵਿਸ਼ੇਸ਼ ਵੀਡੀਓ ਫੁੱਟੇਜ਼ ਦੀ ਜਾਂਚ ਕੀਤੀ ਜਾਂਦੀ ਹੈ। ਇਸ 'ਚ ਪੂਰੀ ਵੀਡੀਓ ਵਿਚਾਲੇ ਦੂਰ ਖੜ੍ਹੇ ਵਿਅਕਤੀ ਦੇ ਵੀ ਹਿੰਸਾਤਕਮ ਗਤੀਵਿਧੀ 'ਚ ਸ਼ਾਮਲ ਪਾਏ ਜਾਣ 'ਤੇ ਉਸ ਦੀ ਸਹੀ ਪਛਾਣ ਮਿਲ ਜਾਂਦੀ ਹੈ।

ਪੁਰਾਣੀ ਤਕਨੀਕ 'ਚ ਅਜੇ ਤਕ ਚਿਹਰਾਂ ਦੀ ਸਹੀ ਪਛਾਣ ਨਹੀਂ ਹੋ ਪਾਂਦੀ ਸੀ, ਫੋਟੋ ਜ਼ੂਮ ਕਰਨ ਦੀ ਸਥਿਤੀ 'ਚ ਉਸ ਦੇ ਖਰਾਬ ਹੋਣ ਦੀ ਆਸ਼ੰਕਾ ਰਹਿੰਦੀ ਸੀ। ਇਸ ਦੇ ਲਈ ਆਰਟੀਫਿਸ਼ਅਲ ਇੰਟੈਲੀਜੰਸ ਤਕਨੀਕ 'ਚ ਵਿਸ਼ੇਸ਼ ਸਾਫਟਵੇਅਰ ਰਾਹੀਂ ਵਿਅਕਤੀ ਦੀ ਸਹੀ ਫੋਟੋ ਮਿਲ ਜਾਂਦੀ ਹੈ। ਇਸ ਫੋਟੋ ਦਾ ਵੋਟਰ ਆਈ.ਡੀ. ਵਰਗੇ ਪ੍ਰਮਾਣਿਕ ਸਰੋਤਰ ਨਾਲ ਪੁਸ਼ਟੀ ਕਰ ਲਈ ਜਾਂਦੀ ਹੈ।

ਤਕਨੀਕੀ ਦੀ ਵੱਡੀ ਖਾਸੀਅਤ ਇਹ ਵੀ ਹੈ ਕਿ ਇਸ 'ਚ ਚਿਹਰੇ ਦੇ ਬਾਹਰੀ ਬਣਾਵਟ 'ਚ ਬਦਲਾਅ ਤੋਂ ਬਾਅਦ ਵੀ ਤਕਨੀਕ ਵਿਅਕਤੀ ਦੀ ਸਹੀ ਪਛਾਣ ਕਰਨ 'ਚ ਸਮਰਥ ਹੁੰਦੀ ਹੈ। ਇਸ ਨਾਲ ਕਿਸੇ ਵੀ ਨਿਰਦੋਸ਼ ਦੇ ਫਸਣ ਦੀ ਗੁਜ਼ਾਇੰਸ ਖਤਮ ਹੋ ਜਾਂਦੀ ਹੈ। ਪਰ ਇਸ ਤਰ੍ਹਾਂ ਮਿਲੀ ਜਾਣਕਾਰੀ ਨੂੰ ਵੀ ਦੋਸ਼ਰਹਿਤ ਕਰਨ ਲਈ ਹੋਰ ਸਬੂਤਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਪਰ ਇਥੇ ਰਹੀ ਫੇਲ
ਤਕਨੀਕ ਦੀ ਵੀ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਕਈ ਦੇਸ਼ਾਂ ਨੇ ਏਅਰਪੋਰਟ 'ਤੇ ਦੋਸ਼ੀਆਂ ਜਾਂ ਭਗੋੜੇ ਲੋਕਾਂ ਦੀ ਪਛਾਣ ਲਈ ਇਸ ਤਕਨੀਕ ਦਾ ਸਹਾਰਾ ਲਿਆ ਸੀ ਪਰ ਕਈ ਜਗ੍ਹਾ 'ਤੇ ਇਹ ਤਕਨੀਕ ਵੀ ਦੋਸ਼ੀਆਂ ਦੀ ਸਹੀ ਪਛਾਣ ਕਰਨ 'ਚ ਗਲਤੀ ਰਹੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣੇ ਆਉਣ ਤੋਂ ਬਾਅਦ ਦੇਸ਼ਾਂ ਨੇ ਇਸ ਤਕਨੀਕ ਦਾ ਏਅਰਪੋਰਟ 'ਤੇ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਸੀ। ਇਹ ਕਾਰਣ ਹੈ ਕਿ ਦੋਸ਼ੀਆਂ ਦੀ ਪਛਾਣ ਲਈ ਪੁਲਸ ਹੋਰ ਪ੍ਰਮਾਣਿਤ ਸਰੋਤਰਾਂ ਦਾ ਵੀ ਪੂਰਾ ਇਸਤੇਮਾਲ ਕਰ ਰਹੀ ਹੈ।


Karan Kumar

Content Editor

Related News