ਲੋਕ ਸਭਾ ਚੋਣਾਂ 2024 : ਵੋਟਰ ਲਿਸਟ 'ਚ ਨਾਂ ਹੈ ਜਾਂ ਨਹੀਂ, ਘਰ ਬੈਠੇ ਇੰਝ ਕਰੋ ਪਤਾ
Saturday, Mar 23, 2024 - 05:47 PM (IST)
ਨਵੀਂ ਦਿੱਲੀ- 18ਵੀਂ ਲੋਕ ਸਭਾ ਲਈ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਦੇਸ਼ 'ਚ ਲੋਕ ਸਭਾ 2024 ਦੀਆਂ ਚੋਣਾਂ 7 ਪੜਾਅ 'ਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਰਕਾਰ ਵੋਟਰ ਲਿਸਟ 'ਚ ਨਾਂ ਜੁੜਵਾਉਣ ਲਈ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਤੁਹਾਡੀ ਉਮਰ 18 ਸਾਲ ਜਾਂ ਇਸਤੋਂ ਜ਼ਿਆਦਾ ਹੋ ਗਈ ਹੈ ਅਤੇ ਵੋਟਰ ਲਿਸਟ 'ਚ ਪਹਿਲਾਂ ਤੋਂ ਤੁਹਾਡਾ ਨਾਂ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਨਵੀਂ ਵੋਟਰ ਲਿਸਟ 'ਚ ਵੀ ਤੁਹਾਡਾ ਨਾਂ ਹੋਵੇ। ਅਸੀਂ ਅਜਿਹਾ ਇਸ ਲਈ ਆਖ ਰਹੇ ਹਾਂ ਕਿਉਂਕਿ, ਕਈ ਵਾਰ ਨਾਂ ਕੱਟੇ ਵੀ ਜਾਂਦੇ ਹਨ। ਤੁਸੀਂ ਘਰ ਬੈਠੇ ਹੀ ਪਤਾ ਲਗਾ ਸਕਦੇ ਹੋ ਕਿ ਵੋਟਰ ਲਿਸਟ 'ਚ ਤੁਹਾਡਾ ਨਾਂ ਹੈ ਜਾਂ ਨਹੀਂ।
ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਵੋਟਰ ਲਿਸਟ 'ਚ ਤੁਹਾਡਾ ਨਾਂ ਹੈ ਜਾਂ ਕੱਟਿਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਫੋਨ ਜਾਂ ਲੈਪਟਾਪ ਦੇ ਬ੍ਰਾਊਜ਼ਰ 'ਚ www.nvsp.in ਟਾਈਪ ਕਰਕੇ ਓ.ਕੇ. ਕਰ ਦਿਓ। ਹੁਣ ਤੁਹਾਡੇ ਸਾਹਮਣੇ ਰਾਸ਼ਟਰੀ ਵੋਟਰ ਸੇਵਾ ਪੋਰਟਲ ਖੁੱਲ੍ਹ ਜਾਵੇਗਾ।
ਹੁਣ ਸੱਜੇ ਪਾਸੇ ਸਰਚ ਦਾ ਇਕ ਬਾਕਸ ਦਿਸੇਗਾ, ਉਸ 'ਤੇ ਕਲਿੱਕ ਕਰਦੇ ਹੀ ਇਕ ਨਵਾਂ ਪੇਜ ਖੁੱਲ੍ਹੇਗਾ ਜਿਸਦਾ ਯੂ.ਆਰ.ਐੱਲ. http://electoralsearch.in ਹੋਵੇਗਾ। ਹੁਣ ਇੱਥੋਂ ਤੁਸੀਂ ਦੋ ਤਰੀਕਿਆਂ ਨਾਲ ਆਪਣਾ ਨਾਂ ਵੋਟਰ ਲਿਸਟ 'ਚ ਚੈੱਕ ਕਰ ਸਕਦੇ ਹੋ। ਪਹਿਲੇ ਤਰੀਕੇ 'ਚ ਤੁਸੀਂ ਨਾਂ, ਪਿਤਾ ਜਾਂ ਪਤੀ ਦਾ ਨਾਂ, ਉਮਰ, ਰਾਜ, ਲਿੰਗ, ਜ਼ਿਲ੍ਹਾ, ਵਿਧਾਨ ਸਭਾ ਚੋਣ ਖੇਤਰ ਦਾ ਨਾਂ ਪਾ ਕੇ ਆਪਣਾ ਨਾਂ ਪਤਾ ਕਰ ਸਕਦੇ ਹੋ।
ਦੂਜਾ ਤਰੀਕਾ ਇਹ ਹੈ ਕਿ ਤੁਸੀਂ ਨਾਂ ਤੋਂ ਸਰਚ ਕਰਨ ਦੀ ਬਜਾਓ ਵੋਟਰ ਆਈ.ਡ਼ੀ. ਕਾਰਡ ਸੀਰੀਅਲ ਨੰਬਰ ਰਾਹੀਂ ਸਰਚ ਕਰੋ। ਇਸਦੇ ਲਈ ਤੁਹਾਨੂੰ ਇਸ ਪੇਜ 'ਤੇ ਵਿਕਲਪ ਮਿਲੇਗਾ। ਵੋਟਰ ਆਈਡੀ ਕਾਰਡ ਦੀ ਮਦਦ ਨਾਲ ਨਾਮ ਸਰਚ ਕਰਨਾ ਆਸਾਨ ਹੈ, ਕਿਉਂਕਿ ਪਹਿਲਾਂ ਦੇ ਤਰੀਕੇ ਵਿੱਚ ਤੁਹਾਨੂੰ ਕਈ ਚੀਜ਼ਾਂ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ। ਹਾਲਾਂਕਿ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਲੋਕਾਂ ਲਈ ਸੰਦੇਸ਼ ਦੀ ਸਹੂਲਤ ਹੈ।
ਉਥੇ ਹੀ ਬਿਹਾਰ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਲੋਕ ਮੈਸੇਜ ਭੇਜ ਕੇ ਵੀ ਚੈੱਕ ਕਰ ਸਕਦੇ ਹੋ। ਇਸ ਲਈ ELE ਇਸਤੋਂ ਬਾਅਦ 10 ਅੰਕਾਂ ਵਾਲਾ ਵੋਟਰ ਆਈ.ਡੀ. ਨੰਬਰ ਲਿਖ ਕੇ 56677 'ਤੇ ਭੇਜੋ। ਉਦਾਹਰਣ ਲਈ ELE TDA1234567 ਲਿਖੋ ਅਤੇ ਇਸਨੂੰ 56677 'ਤੇ ਭੇਜੋ। ਮੈਸੇਜ ਭੇਜਣ 'ਤੇ 3 ਰੁਪਏ ਕੱਟੇ ਜਾਣਗੇ।