ਵੋਟਰਾਂ ਨੇ ਫੇਸਬੁੱਕ ''ਤੇ ਲਾਈਵ ਕੀਤੀ ਵੋਟਿੰਗ ਪ੍ਰਕਿਰਿਆ, ਚੋਣ ਕਮਿਸ਼ਨ ਨਾਰਾਜ਼
Friday, Apr 19, 2019 - 03:32 PM (IST)

ਮਹਾਰਾਸ਼ਟਰ— ਮਹਾਰਾਸ਼ਟਰ 'ਚ ਵੀਰਵਾਰ ਨੂੰ ਦੂਜੇ ਪੜਾਅ ਦੇ 179 ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. 'ਚ ਕੈਦ ਹੋ ਗਈ। ਇਸ ਦੌਰਾਨ ਨਾਂਦੇੜ ਸੀਟ 'ਚ 78 ਈ.ਵੀ.ਐੱਮ. 'ਚ ਖਰਾਬੀ ਦੀ ਸ਼ਿਕਾਇਤ ਮਿਲੀ। ਰਾਜ 'ਚ ਦੁਪਹਰ 11 ਵਜੇ ਤੱਕ 21.47 ਫੀਸਦੀ ਵੋਟਿੰਗ ਹੋ ਚੁਕੀ ਸੀ, ਜੋ ਇਕ ਵਜੇ ਤੱਕ 35.4 ਫੀਸਦੀ ਤੱਕ ਪਹੁੰਚ ਗਈ। ਉਸਮਾਨਾਬਾਦ 'ਚ ਕੁਝ ਵੋਟਰਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਖੁਦ ਨੂੰ ਵੋਟਿੰਗ ਕਰਦੇ ਹੋਏ ਲਾਈਵ ਕੀਤਾ। ਚੋਣ ਕਮਿਸ਼ਨ ਨੇ ਇਸ ਨੂੰ ਦਿਸ਼ਾ-ਨਿਰਦੇਸ਼ ਅਤੇ ਪ੍ਰਾਇਵੇਸੀ ਵੋਟਿੰਗ ਪ੍ਰਕਿਰਿਆ ਵਿਰੁੱਧ ਦੱਆਿ।
ਨਿਰਦੇਸ਼ਾਂ ਅਨੁਸਾਰ ਪੋਲਿੰਗ ਬੂਥ ਦੇ 100 ਮੀਟਰ ਘੇਰੇ ਦੇ ਅੰਦਰ ਮੋਬਾਇਲ ਫੋਨ ਨਹੀਂ ਲਿਜਾਏ ਜਾ ਸਕਦੇ। ਅਜਿਹੇ ਮਾਮਲਿਆਂ 'ਚ ਫੇਸਬੁੱਕ ਵੀਡੀਓ ਡਿਲੀਟ ਨਾ ਕਰਨ 'ਤੇ ਕਮਿਸ਼ਨ ਸਾਈਬਰ ਐਕਟ 'ਚ ਕੇਸ ਦਰਜ ਕਰਵਾ ਸਕਦਾ ਹੈ। ਉੱਥੇ ਹੀ ਸੋਲਾਪੁਰ 'ਚ ਪਤਨੀ ਨਾਲ ਵੋਟ ਪਾਉਣ ਆਏ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਉਮੀਦਵਾਰ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੋਟਿੰਗ ਤੋਂ ਬਾਅਦ ਕਿਹਾ ਕਿ ਆਸ ਹੈ, ਵੋਟਰ ਇਸ ਵਾਰ ਆਪਣੀ ਗਲਤ ਸੁਧਾਰਨਗੇ।