ਵੋਟਾਂ ਮੰਗ ਰਹੇ ''ਆਪ'' ਉਮੀਦਵਾਰ ਰਾਘਵ ਚੱਢਾ ਨੂੰ ਮਿਲ ਰਹੇ ਹਨ ਵਿਆਹ ਦੇ ਪ੍ਰਸਤਾਵ

2/5/2020 5:30:22 PM

ਨਵੀਂ ਦਿੱਲੀ— ਰਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਘਵ ਚੱਢਾ ਨੂੰ ਉਨ੍ਹਾਂ ਦੀ ਮਹਿਲਾ ਪ੍ਰਸ਼ੰਸ਼ਕ ਆਪਣੇ ਵਿਧਾਇਕ ਤੋਂ ਜ਼ਿਆਦਾ ਲਾੜੇ ਦੇ ਰੂਪ 'ਚ ਦੇਖਣ ਲਈ ਬੇਚੈਨ ਹਨ। ਕੋਈ ਉਨ੍ਹਾਂ ਨੂੰ ਆਪਣਾ ਪਤੀ ਬਣਾਉਣਾ ਚਾਹੁੰਦੀ ਹੈ, ਕੋਈ ਜਵਾਈ। ਪੇਸ਼ੇ ਤੋਂ ਚਾਰਟਡ ਅਕਾਊਟੈਂਟ 31 ਸਾਲਾ ਚੱਢਾ ਦਾ ਕੱਦ-ਕਾਠ ਵੀ ਚੰਗਾ ਹੈ ਅਤੇ ਉਹ ਬੜਾ ਮਿਲਣਸਾਰ ਵੀ ਹੈ। ਚੱਢਾ ਦੀ ਟੀਮ ਦੀ ਮੰਨੀਏ ਤਾਂ ਸ਼ੋਸਲ ਮੀਡੀਆ 'ਤੇ ਚੋਣ ਸਰਗਰਮੀਆਂ ਨੂੰ ਲੈ ਕੇ ਉਨ੍ਹਾਂ ਦੀ ਸਰਗਰਮੀ ਵਧਣ ਦੇ ਨਾਲ-ਨਾਲ ਵਿਆਹ ਦੇ ਪ੍ਰਸਤਾਵਾਂ ਦੀ ਗਿਣਤੀ ਵੀ ਵਧ ਗਈ ਹੈ। ਪਿਛਲੇ 15 ਦਿਨਾਂ 'ਚ ਸ਼ੋਸ਼ਲ ਮੀਡੀਆ 'ਤੇ 12 ਲੋਕਾਂ ਨੇ ਉਨ੍ਹਾਂ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ ਹੈ।

ਔਰਤ ਨੇ ਟਵਿੱਟਰ 'ਤੇ ਟੈਗ ਕਰ ਕੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ
ਚੱਢਾ ਦੇ ਸ਼ੋਸਲ ਮੀਡੀਆ ਮੈਨੇਜਰ ਨੇ ਦੱਸਿਆ,''ਹਾਲ ਹੀ 'ਚ ਇਕ ਔਰਤ ਨੇ ਉਨ੍ਹਾਂ ਨੂੰ ਟਵਿੱਟਰ 'ਤੇ ਟੈਗ ਕਰ ਕੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਚੱਢਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ, ਫਿਲਹਾਲ ਅਰਥ ਵਿਵਸਥਾ ਦੀ ਹਾਲਤ ਠੀਕ ਨਹੀਂ ਹੈ, ਅਜਿਹੇ 'ਚ ਵਿਆਹ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ।'' ਉਨ੍ਹਾਂ ਦੱਸਿਆ ਕਿ ਇੰਸਟਾਗ੍ਰਾਮ 'ਤੇ ਵੀ ਚੱਢਾ ਨੂੰ ਮਹਿਲਾ ਪ੍ਰਸ਼ੰਸ਼ਕਾਂ ਵਲੋ ਬੜੇ ਸੰਦੇਸ਼ ਆ ਰਹੇ ਹਨ।

ਆਮ ਬੈਠਕਾਂ 'ਚ ਵੀ ਅਜਿਹੇ ਪ੍ਰਸਤਾਵ ਮਿਲ ਰਹੇ ਹਨ
ਉਨ੍ਹਾਂ ਨੇ ਦੱਸਿਆ,''ਪੂਰੇ ਦੇਸ਼ ਤੋਂ ਔਰਤਾਂ ਉਨ੍ਹਾਂ 'ਚ ਦਿਲਚਸਪੀ ਲੈ ਰਹੀਆਂ ਹਨ। ਅਸੀਂ ਆਮ ਤੌਰ 'ਤੇ ਉਨ੍ਹਾਂ ਸੰਦੇਸ਼ਾਂ ਦਾ ਉੱਤਰ ਨਹੀਂ ਦਿੰਦੇ ਪਰ ਜੇਕਰ ਕੋਈ ਔਰਤ ਦਿੱਲੀ ਦੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਵੋਟ ਪਾਉਣ ਲਈ ਕਹਿੰਦੇ ਹਾਂ।'' ਚੱਢਾ ਦੀ ਟੀਮ ਦੇ ਇਕ ਹੋਰ ਮੈਂਬਰ ਨੇ ਦੱਸਿਆ ਕਿ ਸਿਰਫ਼ ਸੋਸ਼ਲ ਮੀਡੀਆ ਹੀ ਨਹੀਂ, ਆਮ ਬੈਠਕਾਂ 'ਚ ਵੀ ਉਨ੍ਹਾਂ ਨੂੰ ਅਜਿਹੇ ਪ੍ਰਸਤਾਵ ਮਿਲ ਰਹੇ ਹਨ। ਉਹ ਹਾਲ ਹੀ 'ਚ ਇਕ ਸਕੂਲ 'ਚ ਬੈਠਕ ਲਈ ਗਏ ਸਨ, ਉੱਥੇ ਹੀ ਇਕ ਟੀਚਰ ਨੇ ਕਿਹਾ, ਜੇਕਰ ਮੇਰੀ ਬੇਟੀ ਹੁੰਦੀ ਹੈ ਤਾਂ ਮੈਂ ਉਸ ਦਾ ਵਿਆਹ ਤੁਹਾਡੇ ਨਾਲ ਕਰਵਾ ਦਿੰਦੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Edited By DIsha