ਜਨਤਾ ਦੇ ਅਸਲ ਮੁੱਦਿਆਂ ਦੀ ਆਵਾਜ਼ ਇਕ ਵਾਰ ਫਿਰ ਸੰਸਦ ''ਚ ਗੂੰਜੇਗੀ: ਪ੍ਰਿਯੰਕਾ ਗਾਂਧੀ

Monday, Aug 07, 2023 - 03:44 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਕਿਹਾ ਕਿ ਦੇਸ਼ ਦੀ ਜਨਤਾ ਦੇ ਅਸਲ ਮੁੱਦਿਆਂ ਦੀ ਆਵਾਜ਼ ਇਕ ਵਾਰ ਫਿਰ ਸੰਸਦ 'ਚ ਗੂੰਜੇਗੀ। ਪ੍ਰਿਯੰਕਾ ਨੇ ਟਵੀਟ ਕੀਤਾ ਕਿ ਦੇਸ਼ ਦੀ ਜਨਤਾ ਦੇ ਅਸਲ ਮੁੱਦਿਆਂ ਦੀ ਆਵਾਜ਼ ਇਕ ਵਾਰ ਫਿਰ ਸੰਸਦ ਵਿਚ ਗੂੰਜੇਗੀ। ਰਾਹੁਲ ਗਾਂਧੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੰਘਰਸ਼ ਕਰਨ ਵਾਲੇ ਲੱਖਾਂ ਕਾਂਗਰਸ ਵਰਕਰਾਂ, ਇਨਸਾਫ ਅਤੇ ਸੱਚ ਦੀ ਲੜਾਈ 'ਚ ਸਮਰਥਨ ਦੇਣ ਵਾਲੇ ਕਰੋੜਾਂ ਦੇਸ਼ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ। 

 

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ‘ਮੋਦੀ’ ਸਰਨੇਮ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਸਬੰਧ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਉਣ 'ਤੇ ਰੋਕ ਲਾ ਦਿੱਤੀ। ਜਿਸ ਤੋਂ ਬਾਅਦ ਅੱਜ ਯਾਨੀ ਕਿ ਸੋਮਵਾਰ ਨੂੰ  ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ।


Tanu

Content Editor

Related News