ਇਸ ਸੂਬੇ ਦੇ ਹਰ ਪਿੰਡ ’ਚ 5 ਕਿਸਾਨ ਰੋਜ਼ 8 ਘੰਟੇ ਦਾ ਰੱਖਣਗੇ ਵਰਤ, ਵੀਡੀਓ ਮੈਸੇਜ ਭੇਜਣਗੇ
Wednesday, Feb 24, 2021 - 09:37 AM (IST)
ਉੱਤਰ ਪ੍ਰਦੇਸ਼ (ਭਾਸ਼ਾ)- ਕੌਮੀ ਕਿਸਾਨ ਮਜ਼ਦੂਰ ਸੰਗਠਨ ਦੇ ਪ੍ਰਧਾਨ ਵੀ. ਐੱਮ. ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਪੂਰੀ ਹੋਣ ਤਕ ਉੱਤਰ ਪ੍ਰਦੇਸ਼ ਦੇ ਹਰੇਕ ਪਿੰਡ ਦੇ 5 ਕਿਸਾਨ ਰੋਜ਼ 8 ਘੰਟੇ ਦਾ ਵਰਤ ਰੱਖਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀਡੀਓ ਮੈਸੇਜ ਭੇਜਣਗੇ।
ਇਹ ਵੀ ਪੜ੍ਹੋ : ਟਿਕੈਤ ਬੋਲੇ- ਇਸ ਵਾਰ ਕਿਸਾਨ ਇੰਡੀਆ ਗੇਟ ਦੇ ਨੇੜੇ ਪਾਰਕਾਂ ਨੂੰ ਵਾਹ ਕੇ ਬੀਜੇਗਾ ਫਸਲ
ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਸੰਗਠਨ ਨੇ ਕਿਸਾਨ ਅੰਦੋਲਨ ਤੋਂ ਸਮਰਥਨ ਵਾਪਸ ਲੈ ਲਿਆ ਸੀ। ਬਾਅਦ ’ਚ ਐਤਵਾਰ ਨੂੰ ਇਸ ਨੇ 21 ਹੋਰ ਕਿਸਾਨ ਸੰਗਠਨਾਂ ਨਾਲ ਮਿਲ ਕੇ ਉੱਤਰ ਪ੍ਰਦੇਸ਼ ਕਿਸਾਨ ਮਜ਼ਦੂਰ ਮੋਰਚੇ ਦਾ ਗਠਨ ਕੀਤਾ ਸੀ। ਵੀ. ਐੱਮ. ਸਿੰਘ ਨੇ ਕਿਹਾ ਕਿ ਰੋਜ਼ ਵਰਤ ਰੱਖਣ ਦੇ ਨਾਲ ਹੀ ਕਿਸਾਨ ਦੁਪਹਿਰ 3 ਵਜੇ 2 ਮਿੰਟ ਦਾ ਵੀਡੀਓ ਮੈਸੇਜ ਰਿਕਾਰਡ ਕਰਨਗੇ, ਜਿਸ ਵਿਚ ਉਹ ਪ੍ਰਧਾਨ ਮੰਤਰੀ ਨੂੰ ਆਪਣਾ ਪਰੀਚੈ ਦੇਣਗੇ ਅਤੇ ਖੇਤੀ ਕਾਨੂੰਨਾਂ ਪ੍ਰਤੀ ਚਿੰਤਾਵਾਂ ਸਾਂਝੀਆਂ ਕਰਨਗੇ। ਇਹ ਮੈਸੇਜ ਸੰਗਠਨ ਦੀ ਵੈੱਬਸਾਈਟ ’ਤੇ ਵੀ ਅਪਲੋਡ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ: 14 ਦਿਨਾਂ ਦੀ ਕਾਨੂੰਨੀ ਹਿਰਾਸਤ 'ਚ ਭੇਜਿਆ ਗਿਆ ਦੀਪ ਸਿੱਧੂ