ਦਿੱਲੀ ਦੇ ਉਪ ਰਾਜਪਾਲ ਨੇ CM ਮਾਨ ਤੇ CM ਖੱਟੜ ਨੂੰ ਲਿਖੀ ਚਿੱਠੀ, ਜ਼ਾਹਿਰ ਕੀਤੀ ਇਹ ਚਿੰਤਾ
Saturday, Oct 14, 2023 - 04:43 PM (IST)
ਨਵੀਂ ਦਿੱਲੀ- ਪਰਾਲੀ ਸਾੜਨ ਨਾਲ ਵਾਤਾਵਰਣ ਗੰਦਲਾ ਹੁੰਦਾ ਜਾ ਰਿਹਾ ਹੈ। ਪਰਾਲੀ ਦਾ ਮੁੱਦਾ ਗੰਭੀਰ ਹੁੰਦਾ ਜਾ ਰਿਹਾ ਹੈ। ਪਰਾਲੀ ਸਾੜਨ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੀ ਰੋਕਥਾਮ ਲਈ ਦਿੱਲੀ ਦੇ ਉਪ ਰਾਜਪਾਲ (ਲੈਫਟੀਨੈਂਟ ਗਵਰਨਰ) ਵੀ. ਕੇ. ਸਕਸੈਨਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੋਹਾਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਸਕਸੈਨਾ ਨੇ ਲਿਖਿਆ ਕਿ ਮੈਂ ਮੁੱਖ ਮੰਤਰੀ ਮਾਨ ਅਤੇ ਖੱਟੜ ਜੀ ਨੂੰ ਦਿੱਲੀ 'ਚ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਸਬੰਧਤ ਜਾਣਕਾਰੀ ਦੇਣਾ ਚਾਹੁੰਦਾ ਹਾਂ। ਤੁਹਾਡੇ ਸੂਬੇ ਵਿਚ ਪਰਾਲੀ ਸਾੜਨ ਕਾਰਨ ਨਿਕਲਣ ਵਾਲਾ ਧੂੰਆਂ ਹਰ ਸਰਦੀਆਂ ਵਿਚ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਘੇਰ ਲੈਂਦਾ ਹੈ। ਇਹ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ
ਸਕਸੈਨਾ ਨੇ ਅੱਗੇ ਕਿਹਾ ਕਿ 2 ਕਰੋੜ ਤੋਂ ਵੱਧ ਲੋਕ ਦਿੱਲੀ ਵਿਚ ਰਹਿੰਦੇ ਹਨ। ਦਿੱਲੀ ਵਿਚ ਸੰਸਦ ਭਵਨ, ਸੁਪਰੀਮ ਕੋਰਟ ਅਤੇ ਦੁਨੀਆ ਦੀ ਨੁਮਾਇੰਦਗੀ ਕਰਨ ਵਾਲੇ ਸਾਰੇ ਕੂਟਨੀਤਕ ਮਿਸ਼ਨ ਵੀ ਹਨ। ਇਸ ਤੋਂ ਇਲਾਵਾ ਕਈ ਸੰਮੇਲਨ ਅਤੇ ਕਾਨਫਰੰਸਾਂ ਵੀ ਦਿੱਲੀ ਵਿਚ ਹੀ ਹੁੰਦੀਆਂ ਹਨ। ਲੱਖਾਂ ਦੀ ਗਿਣਤੀ ਵਿਚ ਸੈਲਾਨੀ ਦਿੱਲੀ ਆਉਂਦੇ ਹਨ, ਜੋ ਬਿਨਾਂ ਕਿਸੇ ਗਲਤੀ ਦੇ ਖ਼ਤਰਨਾਕ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਸਾਲ ਦੀ ਤੁਲਨਾ 'ਚ ਪਰਾਲੀ ਸਾੜਨ ਦੀਆਂ ਕਾਰਵਾਈਆਂ 'ਚ 19 ਫ਼ੀਸਦੀ ਵਾਧਾ ਹੋਇਆ ਹੈ। ਪਰਾਲੀ ਸਾੜਨ ਕਾਰਨ ਦਿੱਲੀ 'ਚ ਹਵਾ ਪ੍ਰਦੂਸ਼ਣ ਵੱਧਦਾ ਰਿਹਾ ਹੈ।
ਇਹ ਵੀ ਪੜ੍ਹੋ- ਬਿਸਤਰੇ ਹੇਠਾਂ ਰੱਖੇ ਸਨ 42 ਕਰੋੜ ਰੁਪਏ, ਛਾਪਾ ਮਾਰਨ ਗਏ ਇਨਕਮ ਟੈਕਸ ਅਧਿਕਾਰੀ ਵੀ ਰਹਿ ਗਏ ਹੈਰਾਨ
ਸਕੈਸਨਾ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਮਾਮਲੇ ਨੂੰ ਸਮਝ ਚੁੱਕੇ ਹੋ ਅਤੇ ਇਸ ਲਈ ਮੈਂ ਦੋਹਾਂ ਸਰਕਾਰਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਪਰਾਲੀ ਸਾੜਨ ਕਾਰਨ ਹੋਣ ਵਾਲੀਆਂ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਵੇ। ਤੁਸੀਂ ਸਾਰੇ ਉਪਲਬਧ ਸਰੋਤਾਂ ਨੂੰ ਇਕੱਠਾ ਕਰਨ ਅਤੇ ਕਿਸਾਨਾਂ ਨੂੰ ਇਸ ਖ਼ਤਰਨਾਕ ਸਮੱਸਿਆ ਨਾਲ ਨਜਿੱਠਣ 'ਚ ਮਦਦ ਦੀ ਅਪੀਲ ਕਰਦਾ ਹਾਂ, ਤਾਂ ਜੋ ਰਾਜਧਾਨੀ ਦਿੱਲੀ ਦੇ ਨਾਲ-ਨਾਲ ਪੂਰੇ ਐੱਨ. ਸੀ. ਆਰ. ਨੂੰ ਰਾਹਤ ਪਹੁੰਚਾਉਣ ਵਿਚ ਮਦਦ ਕੀਤੀ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8