ਫਰੈਂਕਫਰਟ ਜਾ ਰਹੀ ਵਿਸਤਾਰਾ ਦੀ ਫਲਾਈਟ, ਸੁਰੱਖਿਆ ਕਾਰਨਾਂ ਕਰ ਕੇ ਤੁਰਕੀ ''ਚ ਕਰਾਈ ਲੈਂਡਿੰਗ

Friday, Sep 06, 2024 - 09:14 PM (IST)

ਫਰੈਂਕਫਰਟ ਜਾ ਰਹੀ ਵਿਸਤਾਰਾ ਦੀ ਫਲਾਈਟ, ਸੁਰੱਖਿਆ ਕਾਰਨਾਂ ਕਰ ਕੇ ਤੁਰਕੀ ''ਚ ਕਰਾਈ ਲੈਂਡਿੰਗ

ਇੰਟਰਨੈਸ਼ਨਲ ਡੈਸਕ : ਵਿਸਤਾਰਾ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਆਪਣੀ ਮੁੰਬਈ-ਫ੍ਰੈਂਕਫਰਟ ਉਡਾਣ ਨੂੰ ਤੁਰਕੀ ਵੱਲ ਮੋੜ ਦਿੱਤਾ। ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ।
 

ਵਿਸਤਾਰਾ ਨੇ ਕਿਹਾ ਕਿ ਮੁੰਬਈ ਤੋਂ ਫਰੈਂਕਫਰਟ (ਬੀਓਐੱਮ-ਐੱਫਆਰਏ) ਜਾਣ ਵਾਲੀ ਫਲਾਈਟ UK27 ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰਕੀ (ਏਰਜ਼ੂਰਮ ਏਅਰਪੋਰਟ) ਵੱਲ ਮੋੜ ਦਿੱਤਾ ਗਿਆ ਹੈ ਅਤੇ ਉਡਾਣ ਨੇ ਸ਼ਾਮ 7.05 ਵਜੇ ਸੁਰੱਖਿਅਤ ਲੈਂਡਿੰਗ ਕੀਤੀ ਹੈ। ਏਅਰਲਾਈਨ ਵੱਲੋਂ ਅਜਿਹਾ ਕਰਨ ਪਿੱਛੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਵਧੇਰੇ ਜਾਣਕਾਰੀ ਜਲਦੀ ਹੀ ਮੁਹੱਈਆ ਕਰਵਾਈ ਜਾਵੇਗੀ।


author

Baljit Singh

Content Editor

Related News