ਭਾਜਪਾ ਦੇ ਵਿਸ਼ਵੇਸ਼ਵਰ ਹੇਗੜੇ ਚੁਣੇ ਗਏ ਕਰਨਾਟਕ ਵਿਧਾਨ ਸਭਾ ਦੇ ਸਪੀਕਰ

Wednesday, Jul 31, 2019 - 01:25 PM (IST)

ਬੈਂਗਲੁਰੂ—ਭਾਜਪਾ ਦੇ ਵਿਧਾਇਕ ਵਿਸ਼ਵੇਸ਼ਵਰ ਹੇਗੜੇ ਕਾਗਰੀ ਨੂੰ ਕਰਨਾਟਕ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ। ਸੂਬੇ 'ਚ ਭਾਜਪਾ ਦੀ ਸੱਤਾ 'ਚ ਵਾਪਸੀ ਦੇ ਬਾਅਦ ਰਮੇਸ਼ ਕੁਮਾਰ ਨੇ ਸਪੀਕਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਇਸ ਤੋਂ ਬਾਅਦ ਹੇਗੜੇ ਨੇ ਮੰਗਲਵਾਰ ਨੂੰ ਸਪੀਕਰ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਕਰਨਾਟਕ ਦੇ ਚੌਥੀ ਵਾਰ ਮੁੱਖ ਮੰਤਰੀ ਬਣੇ ਬੀ. ਐੱਸ. ਯੇਦੀਯੁਰੱਪਾ ਵੀ ਪਹੁੰਚੇ। 

PunjabKesari

ਦੱਸ ਦੇਈਏ ਕਿ ਸਪੀਕਰ ਅਹੁਦੇ ਲਈ ਨਾਮਜ਼ਦਗੀ ਭਰਨ ਵਾਲੇ ਇਹ ਸਿਰਫ ਇੱਕਲੇ ਹੀ ਵਿਧਾਇਕ ਸੀ। ਅਜਿਹੇ ਸਮੇਂ ਉਨ੍ਹਾਂ ਦਾ ਸਪੀਕਰ ਬਣਨਾ ਪਹਿਲਾਂ ਹੀ ਤੈਅ ਹੋ ਗਿਆ ਸੀ। ਵਿਸ਼ਵੇਸ਼ਵਰ ਹੇਗੜੇ 6 ਵਾਰ ਵਿਧਾਇਕ ਰਹਿ ਚੁੱਕੇ ਹਨ।


Iqbalkaur

Content Editor

Related News