ਭਾਰਤ 'ਚ ਫਰਾਂਸੀਸੀ ਦੂਤਾਵਾਸ 'ਚ ਧੋਖਾਧੜੀ, 64 ਲੋਕਾਂ ਦੇ ਸ਼ੈਂਗੇਨ ਵੀਜ਼ਾ ਦਸਤਾਵੇਜ਼ "ਗੁੰਮ"

Tuesday, Dec 20, 2022 - 06:55 PM (IST)

ਭਾਰਤ 'ਚ ਫਰਾਂਸੀਸੀ ਦੂਤਾਵਾਸ 'ਚ ਧੋਖਾਧੜੀ, 64 ਲੋਕਾਂ ਦੇ ਸ਼ੈਂਗੇਨ ਵੀਜ਼ਾ ਦਸਤਾਵੇਜ਼ "ਗੁੰਮ"

ਨਵੀਂ ਦਿੱਲੀ (ਭਾਸ਼ਾ) - ਫਰੈਂਚ ਦੂਤਾਵਾਸ ਤੋਂ ਅਜਿਹੇ 64 ਲੋਕਾਂ ਦੀਆਂ ਸ਼ੈਂਗੇਨ ਵੀਜ਼ਾ ਨਾਲ ਸਬੰਧਤ ਫਾਈਲਾਂ 'ਗਾਇਬ' ਹੋ ਗਈਆਂ ਹਨ ਜਿਨ੍ਹਾਂ ਨੂੰ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਵੀਜ਼ਾ ਜਾਰੀ ਕੀਤੇ ਗਏ ਸਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਜ਼ਾ ਧੋਖਾਧੜੀ ਦੇ ਇੱਕ ਕਥਿਤ ਮਾਮਲੇ ਵਿੱਚ ਇੱਥੇ ਫਰਾਂਸੀਸੀ ਦੂਤਾਵਾਸ ਦੇ ਦੋ ਸਾਬਕਾ ਕਰਮਚਾਰੀਆਂ ਸਮੇਤ ਕਈ ਲੋਕਾਂ ਦੇ ਖਿਲਾਫ FIR ਦਰਜ ਕੀਤੀ ਸੀ। 

ਇਹ ਵੀ ਪੜ੍ਹੋ : ਵਿਵਾਦਾਂ 'ਚ ਫਸੇ Byju's ਦੇ CEO, ਮਾਪਿਆਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਹੋਇਆ ਨੋਟਿਸ

ਏਜੰਸੀ ਨੇ ਦੋਸ਼ ਲਾਇਆ ਸੀ ਕਿ ਦੂਤਾਵਾਸ ਦੇ ਵੀਜ਼ਾ ਵਿਭਾਗ ਦੇ ਸਾਬਕਾ ਕਰਮਚਾਰੀ ਸ਼ੁਭਮ ਸ਼ੌਕੀਨ ਅਤੇ ਆਰਤੀ ਮੰਡਲ ਨੇ ਜਨਵਰੀ ਤੋਂ ਮਈ ਦਰਮਿਆਨ ਹੋਰ ਲੋਕਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਨੂੰ ਧੋਖੇ ਨਾਲ ਵੀਜ਼ਾ ਜਾਰੀ ਕਰਨ ਦੀ ਸਾਜ਼ਿਸ਼ ਰਚੀ ਜੋ ਇਸ ਲਈ ਯੋਗ ਨਹੀਂ ਸਨ। ਉਸ ਨੇ ਕਥਿਤ ਤੌਰ 'ਤੇ ਵੀਜ਼ਾ ਕਲੀਅਰੈਂਸ ਦਿਵਾਉਣ ਲਈ ਲੋਕਾਂ ਤੋਂ ਪ੍ਰਤੀ ਵੀਜ਼ਾ 50,000 ਰੁਪਏ ਲਏ ਅਤੇ 32,00,000 ਰੁਪਏ ਕਮਾਏ।

ਇਹ ਵੀ ਪੜ੍ਹੋ : 50 ਹਜ਼ਾਰ ਕੰਪਨੀਆਂ ਨੂੰ GST ਨੋਟਿਸ ਜਾਰੀ, 30 ਦਿਨਾਂ ਅੰਦਰ ਦੇਣਾ ਹੋਵੇਗਾ ਜਵਾਬ

ਅਧਿਕਾਰੀਆਂ ਨੇ ਦੱਸਿਆ ਕਿ ਸ਼ੌਕੀਨ ਅਤੇ ਮੰਡਲ ਨੇ 1 ਜਨਵਰੀ ਤੋਂ 6 ਮਈ ਦਰਮਿਆਨ 484 ਵੀਜ਼ਾ-ਸਬੰਧਤ ਫਾਈਲਾਂ ਨੂੰ ਸੰਭਾਲਿਆ, ਜਿਨ੍ਹਾਂ ਵਿੱਚੋਂ 64 ਉਨ੍ਹਾਂ ਲੋਕਾਂ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਦੇਸ਼ ਛੱਡਣ ਦਾ ਖ਼ਤਰਾ ਜ਼ਿਆਦਾ ਸੀ। ਇਨ੍ਹਾਂ ਵਿੱਚ ਪੰਜਾਬ ਦੇ ਨੌਜਵਾਨ ਕਿਸਾਨ ਜਾਂ ਬੇਰੁਜ਼ਗਾਰ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਵੀ ਵਿਦੇਸ਼ ਯਾਤਰਾ ਨਹੀਂ ਕੀਤੀ ਅਤੇ ਜੋ ਸ਼ੈਂਗੇਨ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਨਹੀਂ ਸਨ।

ਏਜੰਸੀ ਨੂੰ ਸ਼ੱਕ ਹੈ ਕਿ ਮੰਡਲ ਅਤੇ ਸ਼ੌਕੀਨ ਨੇ ਕਥਿਤ ਤੌਰ 'ਤੇ ਵੀਜ਼ਾ ਵਿਭਾਗ ਦੇ ਦਸਤਾਵੇਜ਼ਾਂ ਅਤੇ ਫਾਈਲਾਂ ਨੂੰ ਨਸ਼ਟ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਸਬੂਤ ਨਸ਼ਟ ਕੀਤੇ ਜਾ ਸਕਣ।

ਸੀਬੀਆਈ ਨੇ ਇਸ ਸਬੰਧ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਦਿੱਲੀ, ਪਟਿਆਲਾ, ਗੁਰਦਾਸਪੁਰ ਅਤੇ ਜੰਮੂ ਵਿੱਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਕਈ ਦਸਤਾਵੇਜ਼, ਇਲੈਕਟ੍ਰਾਨਿਕ ਸਬੂਤ ਜਿਵੇਂ ਕਿ ਲੈਪਟਾਪ, ਮੋਬਾਈਲ ਫੋਨ ਅਤੇ ਸ਼ੱਕੀ ਪਾਸਪੋਰਟ ਆਦਿ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ : ਸਾਹਮਣੇ ਆਈ 62 ਹਜ਼ਾਰ ਕਰੋੜ ਦੀ ਟੈਕਸ ਚੋਰੀ, ਧੋਖਾਧੜੀ 'ਚ ਸ਼ਾਮਲ 1030 ਲੋਕਾਂ ਨੂੰ ਕੀਤਾ ਗ੍ਰਿਫਤਾਰ

FIR ਵਿੱਚ ਏਜੰਸੀ ਨੇ ਜੰਮੂ-ਕਸ਼ਮੀਰ ਦੇ ਨਵਜੋਤ ਸਿੰਘ, ਪੰਜਾਬ ਦੇ ਚੇਤਨ ਸ਼ਰਮਾ ਅਤੇ ਸਤਵਿੰਦਰ ਸਿੰਘ ਪੁਰੇਵਾਲ 'ਤੇ ਜਾਅਲੀ ਦਸਤਾਵੇਜ਼ ਦੇ ਕੇ ਵੀਜ਼ਾ ਹਾਸਲ ਕਰਨ ਦਾ ਦੋਸ਼ ਲਗਾਇਆ ਹੈ।

CBI ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ "ਇਹ ਦੋਸ਼ ਲਗਾਇਆ ਗਿਆ ਹੈ ਕਿ ਉਕਤ ਅਪਰਾਧਿਕ ਸਾਜ਼ਿਸ਼ ਦੇ ਤਹਿਤ, ਪੰਜਾਬ ਅਤੇ ਜੰਮੂ ਦੇ ਬਿਨੈਕਾਰਾਂ ਨੇ ਕਥਿਤ ਤੌਰ 'ਤੇ ਬੇਂਗਲੁਰੂ ਸਥਿਤ ਇੱਕ ਕੰਪਨੀ ਦੁਆਰਾ ਤਿਆਰ ਕੀਤੇ ਜਾਅਲੀ ਪੱਤਰ ਬੇਂਗਲੁਰੂ ਵਿਚ ਫਰਾਂਸ ਦੇ ਕੌਂਸਲੇਟ ਜਨਰਲ ਨੂੰ ਪੇਸ਼ ਕੀਤੇ ਤਾਂ ਜੋ ਉਨ੍ਹਾਂ ਨੂੰ ਫਰਾਂਸ ਦੇ ਪੋਰਟ-ਲੇ-ਹਾਰਵੇ, ਫਰਾਂਸ ਵਿੱਚ ਨੌਕਰੀ ਕਰਨ ਲਈ ਦਾਖਲਾ ਵੀਜ਼ਾ ਜਾਰੀ ਕੀਤਾ ਜਾ ਸਕੇ।

ਏਜੰਸੀ ਨੇ ਦੋਸ਼ ਲਾਇਆ ਕਿ ਸ਼ੌਕੀਨ ਅਤੇ ਮੰਡਲ ਨੇ ਫਰਾਂਸੀਸੀ ਦੂਤਾਵਾਸ ਦੇ ਵੀਜ਼ਾ ਵਿਭਾਗ ਦੇ ਮੁਖੀ ਨੂੰ ਬਿਨਾਂ ਦੱਸੇ ਅਤੇ ਪ੍ਰਵਾਨਗੀ ਲਏ ਬਿਨਾਂ ਵੀਜ਼ਾ ਜਾਰੀ ਕੀਤਾ ਅਤੇ ਹਰੇਕ ਵੀਜ਼ੇ ਲਈ 50,000 ਰੁਪਏ ਵਸੂਲੇ।

ਇਹ ਵੀ ਪੜ੍ਹੋ : ਸ਼ਰਾਬ ਦੀਆਂ ਕੀਮਤਾਂ 'ਚ 80 ਫ਼ੀਸਦੀ ਹਿੱਸਾ ਟੈਕਸ ਦਾ , ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹੈ ਉਦਯੋਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News