ਵੀਰਭੱਦਰ ਸਿੰਘ ਆਪਣੇ 87ਵੇਂ ਜਨਮ ਦਿਨ ਤੋਂ 2 ਦਿਨ ਪਹਿਲਾਂ ਕੋਰੋਨਾ ਵਾਇਰਸ ਤੋਂ ਹੋਏ ਠੀਕ

Monday, Jun 21, 2021 - 05:18 PM (IST)

ਵੀਰਭੱਦਰ ਸਿੰਘ ਆਪਣੇ 87ਵੇਂ ਜਨਮ ਦਿਨ ਤੋਂ 2 ਦਿਨ ਪਹਿਲਾਂ ਕੋਰੋਨਾ ਵਾਇਰਸ ਤੋਂ ਹੋਏ ਠੀਕ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਕੋਰੋਨਾ ਤੋਂ ਠੀਕ ਹੋ ਗਏ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਭੱਦਰ ਸਿੰਘ ਬੁੱਧਵਾਰ ਨੂੰ ਆਪਣੇ 87ਵੇਂ ਜਨਮ ਦਿਨ ਤੋਂ 2 ਦਿਨ ਪਹਿਲਾਂ ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋ ਗਏ ਹਨ। ਸਿੰਘ ਦਾ ਜਨਮ 23 ਜੂਨ 1934 ਨੂੰ ਹੋਇਆ ਸੀ ਅਤੇ ਉਹ 2 ਦਿਨ ਬਾਅਦ 87 ਸਾਲ ਦੇ ਹੋ ਜਾਣਗੇ। ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਐੱਮ.ਸੀ.) ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਨੇ ਦੱਸਿਆ ਕਿ ਸਿੰਘ ਨੂੰ ਠੀਕ ਹੋਣ ਤੋਂ ਬਾਅਦ ਹੁਣ ਹਸਪਤਾਲ ਦੇ ਕੋਵਿਡ ਵਾਰਡ ਤੋਂ ਵਿਸ਼ੇਸ਼ ਵਾਰਡ 'ਚ ਰੈਫਰ ਕੀਤਾ ਗਿਆ ਹੈ। ਸਿੰਘ 2 ਮਹੀਨਿਆਂ'ਚ ਦੂਜੀ ਵਾਰ 11 ਜੂਨ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਸਨ।

ਕਾਂਗਰਸ ਦੇ ਸੀਨੀਅਰ ਨੇਤਾ ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਪੀੜਤ ਹੋਏ ਸਨ। 9 ਵਾਰ ਦੇ ਵਿਧਾਇਕ ਅਤੇ 5 ਵਾਰ ਸੰਸਦ ਮੈਂਬਰ ਰਹੇ ਸਿੰਘ 6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਮੌਜੂਦਾ ਸਮੇਂ ਉਹ ਸੋਲਨ ਜ਼ਿਲ੍ਹੇ ਦੇ ਅਰਕੀ ਤੋਂ ਵਿਧਾਇਕ ਹਨ। ਸਿੰਘ ਨੂੰ 12 ਅਪ੍ਰੈਲ ਨੂੰ ਪੀੜਤ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆਗਿਆਸੀ। ਪਹਿਲੇ ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ ਚੰਡੀਗੜ੍ਹ ਹਸਪਤਾਲ ਤੋਂ 30 ਅਪ੍ਰੈਲ ਨੂੰ ਸਿੰਘ ਹੋਲੀ ਲਾਜ 'ਚ ਆਪਣੇ ਘਰ ਪਰਤ ਆਏ ਸਨ। ਹਾਲਾਂਕਿ, ਘਰ ਪਹੁੰਚਣ ਦੇ ਕੁਝ ਹੀ ਘੰਟਿਆਂ ਬਾਅਦ ਦਿਲ ਅਤੇ ਸਾਹ ਸੰਬੰਧੀ ਪਰੇਸ਼ਾਨੀਆਂ ਕਾਰਨ ਉਨ੍ਹਾਂ ਨੂੰ ਆਈ.ਜੀ.ਐੱਮ.ਸੀ. 'ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਬਾਅਦ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


author

DIsha

Content Editor

Related News