ਧਰਮ ਦੇ ਨਾਂ 'ਤੇ ਸੁਲਘ ਰਿਹਾ ਜੂਨਾਗੜ੍ਹ, DSP ਸਮੇਤ 4 ਪੁਲਸ ਮੁਲਾਜ਼ਮ ਜ਼ਖ਼ਮੀ
Saturday, Jun 17, 2023 - 08:03 PM (IST)
ਨੈਸ਼ਨਲ ਡੈਸਕ : ਜੂਨਾਗੜ੍ਹ (ਗੁਜਰਾਤ) 'ਚ ਧਰਮ ਦੇ ਨਾਂ 'ਤੇ ਫਿਰ ਹਿੰਸਾ ਹੋਈ, ਫਿਰ ਅੱਗਜ਼ਨੀ ਤੇ ਫਿਰ ਹੰਗਾਮਾ ਦੇਖਣ ਨੂੰ ਮਿਲਿਆ ਹੈ। ਜੂਨਾਗੜ੍ਹ 'ਚ ਇਕ ਧਾਰਮਿਕ ਸਥਾਨ ਨੂੰ ਨੋਟਿਸ ਦੇਣ 'ਤੇ ਅਜਿਹਾ ਹੰਗਾਮਾ ਹੋਇਆ ਕਿ ਸ਼ਹਿਰ ਨੂੰ ਅੱਗ ਨਾਲ ਸੁਲਘ ਉਠਿਆ। ਸੂਚਨਾ ਤੋਂ ਬਾਅਦ ਦਰਗਾਹ 'ਤੇ 200 ਤੋਂ 300 ਲੋਕ ਇਕੱਠੇ ਹੋ ਗਏ। ਭੀੜ ਨੇ ਪੁਲਸ ਟੀਮ 'ਤੇ ਹਮਲਾ ਕਰ ਦਿੱਤਾ। ਥਾਣੇ ਦੀ ਭੰਨਤੋੜ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹਥਿਆਰਬੰਦ ਬਲਾਂ ਨੂੰ ਉੱਨਤ ਤਕਨੀਕ ਨਾਲ ਲੈਸ ਕਰ ਰਹੀ ਹੈ ਸਰਕਾਰ : ਰਾਜਨਾਥ
ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ ਕੀਤਾ ਗਿਆ। ਗੱਡੀਆਂ ਦੀ ਭੰਨਤੋੜ, ਅੱਗਜ਼ਨੀ ਤੇ ਫਿਰ ਪੁਲਸ ਟੀਮ 'ਤੇ ਹਮਲਾ ਕੀਤਾ। ਇਕ ਪਾਸੇ ਗੁਜਰਾਤ 'ਚ ਬਿਪਰਜੋਏ ਤੂਫ਼ਾਨ ਦੀ ਤਬਾਹੀ ਤੋਂ ਬਾਅਦ ਹਰ ਪਾਸੇ ਸੰਨਾਟਾ ਛਾ ਗਿਆ ਹੈ, ਦੂਜੇ ਪਾਸੇ ਸ਼ੁੱਕਰਵਾਰ ਦੀ ਰਾਤ ਨੂੰ ਜਦੋਂ ਨਾਜਾਇਜ਼ ਦਰਗਾਹ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤਾਂ ਦਰਗਾਹ ਦੀ ਨਾਜਾਇਜ਼ ਉਸਾਰੀ ਦੀ ਸੂਚਨਾ ਮਿਲਣ 'ਤੇ ਸ਼ਰਾਰਤੀ ਅਨਸਰਾਂ ਨੇ ਪੁਲਸ ਟੀਮ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਡੀ.ਐੱਸ.ਪੀ. ਸਮੇਤ 4 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਜਾਪਾਨ 'ਚ ਬਲਾਤਕਾਰੀਆਂ ਨੂੰ ਮਿਲੇਗੀ ਹੁਣ ਸਖ਼ਤ ਸਜ਼ਾ, 116 ਸਾਲਾਂ ਬਾਅਦ ਬਣਿਆ ਕਠੋਰ ਕਾਨੂੰਨ
ਪੁਲਸ ਅਧਿਕਾਰੀਆਂ ਮੁਤਾਬਕ 174 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦਰਅਸਲ, ਜੂਨਾਗੜ੍ਹ ਨਗਰ ਨਿਗਮ ਵੱਲੋਂ ਮਜੇਵੜੀ ਦਰਵਾਜ਼ੇ ਕੋਲ ਬਣੀ ਦਰਗਾਹ ਨੂੰ ਨੋਟਿਸ ਦਿੱਤਾ ਗਿਆ ਸੀ। ਨਿਗਮ ਦੇ ਅਧਿਕਾਰੀਆਂ ਨੂੰ 5 ਦਿਨਾਂ ਦੇ ਅੰਦਰ ਦਰਗਾਹ ਨਾਲ ਸਬੰਧਤ ਜ਼ਮੀਨ ਦੇ ਦਸਤਾਵੇਜ਼ ਦੇਖਣ ਲਈ ਕਿਹਾ ਸੀ। ਇਸ ਗੱਲ 'ਤੇ ਇਕ ਭਾਈਚਾਰੇ ਦੇ ਲੋਕ ਗੁੱਸੇ 'ਚ ਆ ਗਏ। ਪੁਲਸ ਅਧਿਕਾਰੀਆਂ ਮੁਤਾਬਕ 500-600 ਲੋਕਾਂ ਨੇ ਅਚਾਨਕ ਆ ਕੇ ਮਜੇਵੜੀ ਥਾਣੇ 'ਤੇ ਹਮਲਾ ਕਰ ਦਿੱਤਾ। ਬਦਮਾਸ਼ ਪੁਲਸ ਨੂੰ ਨਿਸ਼ਾਨਾ ਬਣਾਉਂਦਿਆਂ ਪਥਰਾਅ ਕਰ ਰਹੇ ਸਨ। ਇਸ ਹਮਲੇ 'ਚ ਡੀਐੱਸਪੀ ਰੈਂਕ ਦਾ ਇਕ ਅਧਿਕਾਰੀ, ਪੀਐੱਸਆਈ ਅਤੇ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੌਰਾਨ ਬਦਮਾਸ਼ਾਂ ਨੇ ਇਕ ਸਰਕਾਰੀ ਗੱਡੀ ਨੂੰ ਵੀ ਅੱਗ ਲਗਾ ਦਿੱਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।