ਵੋਟਿੰਗ ਦੌਰਾਨ ਭੱਖਿਆ ਮਾਹੌਲ, ਦੇਸੀ ਬੰਬ ਨਾਲ ਹਮਲਾ (ਵੀਡੀਓ)

06/01/2024 6:29:58 PM

ਕੋਲਕਾਤਾ- ਲੋਕ ਸਭਾ ਚੋਣਾਂ ਦੇ ਆਖ਼ਰੀ ਅਤੇ 7ਵੇਂ ਪੜਾਅ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਦੌਰਾਨ ਵੱਖ-ਵੱਖ ਚੋਣ ਖੇਤਰਾਂ 'ਚ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੱਛਮੀ ਬੰਗਾਲ ਦੇ ਜਾਦਵਪੁਰ ਲੋਕ ਸਭਾ ਖੇਤਰ ਅਧੀਨ ਆਉਣ ਵਾਲੇ ਭਾਂਗਰ ਇਲਾਕੇ ਵਿਚ ਹਿੰਸਕ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਭਾਂਗਰ ਇਲਾਕੇ ਵਿਚ ਬੰਬ ਸੁੱਟੇ ਜਾਣ ਦੀ ਖ਼ਬਰ ਹੈ। ਭਾਂਗਰ ਇਲਾਕੇ ਵਿਚ ਤ੍ਰਿਣਮੂਲ ਕਾਂਗਰਸ (TMC) 'ਤੇ CPIM ਅਤੇ ISF ਦੇ ਵਰਕਰਾਂ ਅਤੇ ਸਮਰਥਕਾਂ 'ਤੇ ਹਮਲਾ ਕਰਨ ਦਾ ਦੋਸ਼ ਲੱਗਾ ਹੈ। ਹਮਲੇ ਵਿਚ ਦੇਸੀ ਬੰਬ ਦੇ ਇਸਤੇਮਾਲ ਦੀ ਖ਼ਬਰ ਆ ਰਹੀ ਹੈ। TMC ਸਮਰਥਕਾਂ 'ਤੇ ਬੰਬ ਨਾਲ ਹਮਲਾ ਕਰਨ ਦਾ ਦੋਸ਼ ਹੈ। ਇਸ ਘਟਨਾ ਵਿਚ CPIM ਅਤੇ ISF ਦੇ ਕਰਮੀ ਜ਼ਖਮੀ ਹੋਏ ਹਨ। 

ਇਹ ਵੀ ਪੜ੍ਹੋ- ਵੋਟਿੰਗ ਦੌਰਾਨ ਹੰਗਾਮਾ, ਗੁੱਸੇ 'ਚ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ 'ਚ ਸੁੱਟਿਆ

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੱਛਮੀ ਬੰਗਾਲ ਵਿਚ ਚੋਣਾਂ ਦੌਰਾਨ ਕਈ ਵਾਰ ਹਿੰਸਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਚੋਣ ਹਿੰਸਾ ਨੂੰ ਲੈ ਕੇ ਅਕਸਰ ਤ੍ਰਿਣਮੂਲ ਕਾਂਗਰਸ ਵਿਰੋਧੀ ਧਿਰ 'ਤੇ ਨਿਸ਼ਾਨੇ 'ਤੇ ਰਹੀ ਹੈ। ਪੱਛਮੀ ਬੰਗਾਲ ਵਿਚ ਪੰਚਾਇਤੀ ਚੋਣਾਂ ਦੌਰਾਨ ਵੀ ਹੋਈ ਹਿੰਸਾ ਨੇ ਦੇਸ਼ ਭਰ ਵਿਚ ਸੁਰਖੀਆਂ ਬਟੋਰੀਆਂ ਸਨ। ਉਦੋਂ ਪੱਛਮੀ ਬੰਗਾਲ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕੱਲਕਤਾ ਹਾਈ ਕੋਰਟ ਨੇ ਸੂਬਾ ਚੋਣ ਕਮਿਸ਼ਨ ਨੂੰ ਵੀ ਫਟਕਾਰ ਲਾਈ ਸੀ।

ਇਹ ਵੀ ਪੜ੍ਹੋ- 7ਵੇਂ ਪੜਾਅ ਲਈ ਹਿਮਚਾਲ 'ਚ ਵੋਟਿੰਗ ਜਾਰੀ, BJP ਉਮੀਦਵਾਰ ਅਨੁਰਾਗ ਠਾਕੁਰ ਨੇ ਪਰਿਵਾਰ ਸਮੇਤ ਪਾਈ ਵੋਟ

ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਵਿਚ ਸ਼ਨੀਵਾਰ ਨੂੰ 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਸੀਟ ਵੀ ਸ਼ਾਮਲ ਹਨ। ਇਸ ਪੜਾਅ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ, ਪੰਜਾਬ ਦੀਆਂ 13 ਸੀਟਾਂ,  ਹਿਮਾਚਲ ਪ੍ਰਦੇਸ਼ 4 ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।  

ਇਹ ਵੀ ਪੜ੍ਹੋ- ਕੰਨਿਆ ਕੁਮਾਰੀ 'ਚ PM ਮੋਦੀ ਦਾ ਅੰਤਰ ਧਿਆਨ ਜਾਰੀ, ਅੱਜ ਆਖ਼ਰੀ ਗੇੜ ਦੀ ਹੋ ਰਹੀ ਵੋਟਿੰਗ (ਵੀਡੀਓ) 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News