ਭੜਕ ਗਈ ਹਿੰਸਾ, ਲੱਗ ਗਿਆ ਕਰਫਿਊ, ਇੰਟਰਨੈੱਟ ਵੀ ਬੰਦ ! ਇਸ ਸੂਬੇ ''ਚ ਤਣਾਅਪੂਰਨ ਬਣੇ ਹਾਲਾਤ

Wednesday, Dec 24, 2025 - 01:54 PM (IST)

ਭੜਕ ਗਈ ਹਿੰਸਾ, ਲੱਗ ਗਿਆ ਕਰਫਿਊ, ਇੰਟਰਨੈੱਟ ਵੀ ਬੰਦ ! ਇਸ ਸੂਬੇ ''ਚ ਤਣਾਅਪੂਰਨ ਬਣੇ ਹਾਲਾਤ

ਨੈਸ਼ਨਲ ਡੈਸਕ : ਆਸਾਮ ਦੇ ਵੈਸਟ ਕਾਰਬੀ ਆਂਗਲਾਂਗ ਜ਼ਿਲ੍ਹੇ 'ਚ ਇਕ ਵਾਰ ਫਿਰ ਹਿੰਸਾ ਪ੍ਰਦਰਸ਼ਨ ਸ਼ੁਰੂ ਹੋ ਚੁੱਕਾ ਹੈ। ਬੀਤੀ ਰਾਤ ਦੋ ਗੁੱਟਾਂ 'ਚ ਭਿਆਨਕ ਟੱਕਰ ਹੋਈ ਜਿਸ 'ਚ ਬੇਕਾਬੂ ਭੀੜ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਪੱਥਰਬਾਜ਼ੀ ਕਰਕੇ ਭੰਨ-ਤੋੜ ਕੀਤੀ ਗਈ। ਪੁਲਸ ਨੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਅਤੇ ਲਾਠੀਚਾਰਜ ਕਰਕੇ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 40 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਆਸਾਮ 'ਚ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਪੁਲਸ ਵੱਲੋਂ ਕਰਫਿਊ ਲਗਾਇਆ ਗਿਆ ਹੈ ਅਤੇ ਉਥੇ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਹਨ।

ਦਰਅਸਲ ਆਸਾਮ 'ਚ ਵਿਲੇਜ ਚਰਾਈ ਰਿਜ਼ਰਵ ਖੇਤਰ (VGR) ਅਤੇ ਕਮਰਸ਼ੀਅਲ ਚਰਾਈ ਰਿਜ਼ਰਵ (PGR) ਖੇਤਰਾਂ ਦੇ ਵਸਨੀਕ ਬਾਹਰੀ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਣਾ ਚਾਹੁੰਦੇ ਹਨ ਤਾਂ ਜੋ ਬਾਹਰੋਂ ਆਏ ਲੋਕ ਉਨ੍ਹਾਂ ਦੇ ਇਲਾਕੇ 'ਤੇ ਕਬਜ਼ਾ ਨਾ ਕਰ ਲੈਣ। ਇਹ ਟਕਰਾਅ ਇਨ੍ਹਾਂ ਦੋਵਾਂ ਸਮੂਹਾਂ ਵਿਚਕਾਰ ਚੱਲ ਰਿਹਾ ਹੈ। ਇਹ ਖੇਤਰ ਆਦਿਵਾਸੀ ਜ਼ਮੀਨੀ ਅਧਿਕਾਰਾਂ ਦੀ ਰੱਖਿਆ ਲਈ ਸੰਵਿਧਾਨ ਦੀ ਛੇਵੀਂ ਅਨੁਸੂਚੀ ਅਧੀਨ ਸੁਰੱਖਿਅਤ ਹਨ।  

ਇਸੇ ਵਿਰੁੱਧ ਕਾਰਬੀ ਭਾਈਚਾਰੇ ਦੇ ਲੋਕਾਂ ਵੱਲੋਂ 6 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਮੰਗਲਵਾਰ ਨੂੰ ਭੁੱਖ ਹੜਤਾਲ 'ਤੇ ਬੈਠੇ ਕੁਝ ਪ੍ਰਦਰਸ਼ਨਕਾਰੀਆਂ ਦੀ ਸਿਹਤ ਵਿਗੜ ਗਈ ਜਿਨ੍ਹਾਂ ਨੂੰ ਇਲਾਜ ਲਈ ਪੁਲਸ ਵੱਲੋਂ ਗੁਹਾਟੀ ਦੇ ਇਕ ਹਸਪਤਾਲ ਲਿਜਾਇਆ ਗਿਆ ਜਿਸ 'ਤੇ ਪ੍ਰਦਰਸ਼ਨਕਾਰੀਆਂ ਨੂੰ ਗਲਤਫਹਿਮੀ ਹੋਈ ਕਿ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। 

ਖੇਰੋਨੀ ਅਤੇ ਡੋਂਗਕਾਮੋਕਾਮ ਇਲਾਕਿਆਂ 'ਚ ਰੋਸ 'ਚ ਆਏ ਪ੍ਰਦਰਸ਼ਨਕਾਰੀਆਂ ਦੇ ਦੋ ਗੁੱਟਾਂ 'ਚ ਜ਼ਬਰਦਸਤ ਟਕਰਾਅ ਹੋਇਆ। ਭੜਕੇ ਪ੍ਰਦਰਸ਼ਨਕਾਰੀਆਂ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਸਰਵਜਨਕ ਸੰਪਤੀ ਦੀ ਭੰਨ-ਤੋੜ ਕੀਤੀ ਗਈ। ਪੁਲਸ ਨੇ ਭੜਕੀ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਹਿੰਸਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਡੀ.ਜੀ.ਪੀ. ਸਮੇਤ 40 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਪੁਲਸ ਨੇ ਹਾਲਾਤਾਂ ਨੂੰ ਕਾਬੂ ਕਰਨ ਲਈ ਕਰਫਿਊ ਲਗਾ ਦਿੱਤਾ ਹੈ। 


author

DILSHER

Content Editor

Related News