ਮਣੀਪੁਰ ’ਚ ਦੂਜੇ ਦਿਨ ਵੀ ਹਿੰਸਾ, ਦੋ ਗੁੱਟਾਂ ਵਿਚਾਲੇ ਗੋਲੀਬਾਰੀ, ਇਕ ਦੀ ਮੌਤ

Thursday, Jan 18, 2024 - 07:27 PM (IST)

ਮਣੀਪੁਰ ’ਚ ਦੂਜੇ ਦਿਨ ਵੀ ਹਿੰਸਾ, ਦੋ ਗੁੱਟਾਂ ਵਿਚਾਲੇ ਗੋਲੀਬਾਰੀ, ਇਕ ਦੀ ਮੌਤ

ਇਫਾਲ, (ਭਾਸ਼ਾ)– ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ਵਿਚ 2 ਭਾਈਚਾਰਿਆਂ ਦਰਮਿਆਨ ਗੋਲੀਬਾਰੀ ’ਚ ਇਕ ਪੇਂਡੂ ਵਾਲੰਟੀਅਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ਬੁੱਧਵਾਰ ਰੱਤ ਉਦੋਂ ਹੋਈ ਜਦੋਂ ਸ਼ੱਕੀ ਅੱਤਵਾਦੀਆਂ ਨੇ ਆਲੇ-ਦੁਆਲੇ ਦੇ ਪਹਾੜੀ ਇਲਾਕਿਆਂ ਤੋਂ ਕਾਂਗਚੁਪ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹੇਠਲੇ ਇਲਾਕਿਆਂ ਵਿਚ ਪੇਂਡੂ ਵਾਲੰਟੀਅਰਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ।

ਮਣੀਪੁਰ ਦੇ ਥੌਬਲ ਜ਼ਿਲੇ ਵਿਚ ਬੰਦੂਕਧਾਰੀਆਂ ਨੇ ਸੁਰੱਖਿਆ ਫੋਰਸਾਂ ’ਤੇ ਗੋਲੀਬਾਰੀ ਕੀਤੀ, ਜਿਸ ਵਿਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਘੱਟ ਤੋਂ ਘੱਟ 3 ਜਵਾਨ ਜਖਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਕ ਬਿਆਨ ’ਚ ਦੱਸਿਆ ਕਿ ਬੁੱਧਵਾਰ ਦੇਰ ਰਾਤ ਭੀੜ ’ਚੋਂ ਕੁੱਝ ਬੰਦੂਕਧਾਰੀਆਂ ਨੇ ‘ਥੌਬਲ ਹੈੱਡਕੁਆਰਟਰ ’ਚ ਤੋੜਭੰਨ ਕਰਨ ਦਾ ਯਤਨ ਕੀਤਾ’ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਗੋਲੀਬਾਰੀ ਕੀਤੀ। ਬਿਆਨ ਮੁਤਾਬਕ ਗੁੱਸੇ ’ਚ ਆਈ ਭੀੜ ਨੇ ਥੌਬਲ ਜ਼ਿਲੇ ਦੇ ਖੰਗਾਬੋਕ ’ਚ ਤੀਜੀ ਭਾਰਤੀ ਰਿਜ਼ਰਵ ਜਵਾਬੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਭਜਾ ਦਿੱਤਾ।


author

Rakesh

Content Editor

Related News