ਮਣੀਪੁਰ ’ਚ ਫਿਰ ਹਿੰਸਾ, ਇਕ ਦੀ ਮੌਤ

Thursday, Feb 15, 2024 - 11:58 AM (IST)

ਮਣੀਪੁਰ ’ਚ ਫਿਰ ਹਿੰਸਾ, ਇਕ ਦੀ ਮੌਤ

ਇੰਫਾਲ-ਪੂਰਬੀ ਇੰਫਾਲ ਜ਼ਿਲੇ ਦੇ ਪੰਗੇਈ ਵਿਖੇ ਮਣੀਪੁਰ ਪੁਲਸ ਟਰੇਨਿੰਗ ਕਾਲਜ (ਐੱਮ. ਪੀ. ਟੀ. ਸੀ.) ਵਿਚ ਕਥਿਤ ਤੌਰ ’ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ‘ਪਿੰਡ ਵਾਲੰਟੀਅਰਾਂ’ ਨੂੰ ਖਦੇੜਨ ਲਈ ਸੁਰੱਖਿਆ ਮੁਲਾਜ਼ਮਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਸ਼ੱਕ ਹੈ ਕਿ ‘ਪਿੰਡ ਵਾਲੰਟੀਅਰਾਂ’ ਨੇ ਹਥਿਆਰ ਲੁੱਟਣ ਲਈ ਕੈਂਪਸ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਸੀ ਕਿ ਹਮਲਾਵਰਾਂ ਨਾਲ ਲੜਨ ਲਈ ਉਨ੍ਹਾਂ ਨੂੰ ਹੋਰ ਹਥਿਆਰਾਂ ਦੀ ਲੋੜ ਹੈ।


author

Aarti dhillon

Content Editor

Related News