ਕੇਰਲਮ ਵਿਧਾਨ ਸਭਾ ''ਚ ਪ੍ਰੋਟੋਕੋਲ ਦੀ ਉਲੰਘਣਾ! ''ਵੰਦੇ ਮਾਤਰਮ'' ਨਾ ਚੱਲਣ ''ਤੇ ਰਾਜਪਾਲ ਨਾਰਾਜ਼

Saturday, May 30, 2026 - 09:41 AM (IST)

ਕੇਰਲਮ ਵਿਧਾਨ ਸਭਾ ''ਚ ਪ੍ਰੋਟੋਕੋਲ ਦੀ ਉਲੰਘਣਾ! ''ਵੰਦੇ ਮਾਤਰਮ'' ਨਾ ਚੱਲਣ ''ਤੇ ਰਾਜਪਾਲ ਨਾਰਾਜ਼

ਤਿਰੂਵਨੰਤਪੁਰਮ - ਕੇਰਲਮ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਦੀ ਸਰਕਾਰ ਦੇ ਨੀਤੀਗਤ ਭਾਸ਼ਣ ਲਈ ਸ਼ੁੱਕਰਵਾਰ ਵਿਧਾਨ ਸਭਾ ’ਚ ਆਪਣੇ ਮੌਜੂਦ ਹੋਣ ਦੌਰਾਨ ‘ਵੰਦੇ ਮਾਤਰਮ’ ਦਾ ਪੂਰਾ ਗਾਇਨ ਨਾ ਹੋਣ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਜਪਾਲ ਅਜਿਹੇ ਸਮਾਗਮਾਂ ’ਚ ਸ਼ਾਮਲ ਹੁੰਦੇ ਹਨ ਤਾਂ ਢੁੱਕਵੇਂ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਇਸ ਦੌਰਾਨ ਕੇਰਲਮ ਵਿਧਾਨ ਸਭਾ ’ਚ ਰਾਜਪਾਲ ਦੇ ਨੀਤੀਗਤ ਭਾਸ਼ਣ ਤੋਂ ਪਹਿਲਾਂ ਤੇ ਬਾਅਦ ’ਚ ਇਕ ਬੈਂਡ ਨੇ ‘ਵੰਦੇ ਮਾਤਰਮ’ ਦਾ ਸ਼ੁਰੂਆਤੀ ‘ਅੰਤਰਾ’ ਪੇਸ਼ ਕੀਤਾ। ਵਿਧਾਨ ਸਭਾ ’ਚੋਂ ਵਾਪਸ ਆਉਣ ਪਿੱਛੋਂ ‘ਲੋਕ ਭਵਨ’ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ਪਹਿਲਾਂ ਹੀ ਫੈਸਲਾ ਕੀਤਾ ਜਾ ਚੁੱਕਾ ਹੈ ਕਿ ਜਦੋਂ ਵੀ ਰਾਜਪਾਲ ਹਾਊਸ ’ਚ ਮੌਜੂਦ ਹੋਣ ਤਾਂ ‘ਵੰਦੇ ਮਾਤਰਮ’ ਦਾ ਪੂਰਾ ਗਾਇਨ ਕੀਤਾ ਜਾਣਾ ਚਾਹੀਦਾ ਹੈ। ਇਸ ਵਾਰ ਇਹ ਗੀਤ ਵਿਧਾਨ ਸਭਾ ’ਚ ਸਿਰਫ ਵਜਾਇਆ ਗਿਆ, ਗਾਇਆ ਨਹੀਂ ਗਿਆ।

ਅਰਲੇਕਰ ਨੇ ਕਿਹਾ ਕਿ ਉਨ੍ਹਾਂ ਇਸ ਮੁੱਦੇ ਬਾਰੇ ਵਿਧਾਨ ਸਭਾ ਦੇ ਸਪੀਕਰ ਤਿਰੂਵਨਚੂਰ ਰਾਧਾਕ੍ਰਿਸ਼ਨਨ ਨਾਲ ਗੱਲ ਕੀਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਦਾ ਹੱਲ ਹੋ ਜਾਵੇਗਾ। ਹਾਲਾਂਕਿ ਕੇਰਲਮ ਦੇ ਮੁੱਖ ਮੰਤਰੀ ਵੀ. ਡੀ. ਸਤੀਸਨ ਨੇ ਕਿਹਾ ਹੈ ਕਿ ਪੂਰਾ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਨਹੀਂ ਹੈ, ਕਿਉਂਕਿ ਸੰਸਦ ਨੇ ਇਸ ਸਬੰਧੀ ਕੋਈ ਕਾਨੂੰਨ ਪਾਸ ਨਹੀਂ ਕੀਤਾ। ਸੰਸਦ ਵੱਲੋਂ ਸਿਰਫ਼ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।


author

Sunaina

Content Editor

Related News