ਅੰਕਿਤਾ ਕਤਲ ਮਾਮਲੇ 'ਚ ਭਾਜਪਾ ਦੀ ਵੱਡੀ ਕਾਰਵਾਈ, ਦੋਸ਼ੀ ਪੁਲਕਿਤ ਆਰੀਆ ਦੇ ਪਿਤਾ ਨੂੰ ਪਾਰਟੀ 'ਚੋਂ ਕੱਢਿਆ

Saturday, Sep 24, 2022 - 02:51 PM (IST)

ਅੰਕਿਤਾ ਕਤਲ ਮਾਮਲੇ 'ਚ ਭਾਜਪਾ ਦੀ ਵੱਡੀ ਕਾਰਵਾਈ, ਦੋਸ਼ੀ ਪੁਲਕਿਤ ਆਰੀਆ ਦੇ ਪਿਤਾ ਨੂੰ ਪਾਰਟੀ 'ਚੋਂ ਕੱਢਿਆ

ਦੇਹਰਾਦੂਨ (ਭਾਸ਼ਾ)- ਉੱਤਰਾਖੰਡ ਦੇ ਪੌੜੀ 'ਚ ਸਥਿਤ ਇਕ ਰਿਜ਼ੋਰਟ ਦੀ ਮਹਿਲਾ ਰਿਸੈਪਸ਼ਨਿਸਟ ਦੇ ਕਤਲ ਦੇ ਮਾਮਲੇ 'ਚ ਬੇਟੇ ਪੁਲਕਿਤ ਆਰੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਨੇਤਾ ਵਿਨੋਦ ਆਰੀਆ ਨੂੰ ਸ਼ਨੀਵਾਰ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ। ਪਾਰਟੀ ਨੇ ਮੁਲਜ਼ਮ ਦੇ ਭਰਾ ਅੰਕਿਤ ਨੂੰ ਵੀ ਪਾਰਟੀ 'ਚੋਂ ਕੱਢ ਦਿੱਤਾ ਹੈ। ਵਿਨੋਦ ਆਰੀਆ ਦਾ ਪੁੱਤਰ ਪੁਲਕਿਤ ਆਰੀਆ ਪੌੜੀ ਦੇ ਯਮਕੇਸ਼ਵਰ ਸਥਿਤ ਰਿਜ਼ੋਰਟ ਦਾ ਮਾਲਕ ਹੈ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਰਿਸੈਪਸ਼ਨਿਸਟ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਉਸ ਦੇ 2 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਰਿਸੈਪਸ਼ਨਿਸਟ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ।

ਇਹ ਵੀ ਪੜ੍ਹੋ : ਰਿਸ਼ੀਕੇਸ਼ 'ਚ ਨਹਿਰ 'ਚੋਂ ਮਿਲੀ ਅੰਕਿਤਾ ਦੀ ਲਾਸ਼; SIT ਨੂੰ ਜਾਂਚ ਦੇ ਹੁਕਮ, ਦੋਸ਼ੀ ਦੇ ਰਿਜ਼ਾਰਟ ’ਤੇ ਚੱਲਿਆ ਬੁਲਡੋਜ਼ਰ

ਪਾਰਟੀ ਦੇ ਮੀਡੀਆ ਇੰਚਾਰਜ ਮਨਵੀਰ ਚੌਹਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਮਹਿੰਦਰ ਭੱਟ ਦੇ ਨਿਰਦੇਸ਼ 'ਤੇ ਵਿਨੋਦ ਆਰੀਆ ਅਤੇ ਅੰਕਿਤ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਵਿਨੋਦ ਆਰੀਆ, ਹਰਿਦੁਆਰ ਤੋਂ ਭਾਜਪਾ ਨੇਤਾ ਸਨ। ਉਹ ਉੱਤਰਾਖੰਡ ਮਾਟੀ ਬੋਰਡ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਦੋਂ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਪ੍ਰਾਪਤ ਸੀ। ਪੁਲਕਿਤ ਦਾ ਭਰਾ ਅੰਕਿਤ ਉੱਤਰਾਖੰਡ ਹੋਰ ਪਿਛੜਾ ਵਰਗ (ਓ.ਬੀ.ਸੀ.) ਕਮਿਸ਼ਨ ਦਾ ਡਿਪਟੀ ਚੇਅਰਮੈਨ ਹੈ। ਦੱਸਣਯੋਗ ਹੈ ਕਿ ਕਤਲ ਦੇ ਮਾਮਲੇ 'ਚ ਪੁਲਕਿਤ ਆਰੀਆ, ਰਿਜ਼ੋਰਟ ਦੇ ਮੈਨੇਜਰ ਸੌਰਭ ਭਾਸਕਰ ਅਤੇ ਸਹਾਇਕ ਮੈਨੇਜਰ ਅੰਕਿਤ ਗੁਪਤਾ ਨੂੰ ਸ਼ੁੱਕਰਵਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਰਿਸੈਪਸ਼ਨਿਸਟ ਦੀ ਲਾਸ਼ ਸ਼ਨੀਵਾਰ ਸਵੇਰੇ ਇਕ ਨਹਿਰ 'ਚੋਂ ਮਿਲੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News