ਵਿਨੇਸ਼ ਫੋਗਾਟ ਜੇਤੂ ਦੇ ਰੂਪ 'ਚ ਕਰੇਗੀ ਸ਼ਾਨਦਾਰ ਵਾਪਸੀ : ਅਮਿਤ ਸ਼ਾਹ
Wednesday, Aug 07, 2024 - 04:21 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲਵਾਨ ਵਿਨੇਸ਼ ਫੋਗਾਟ ਦੇ ਰਾਹ ਵਿੱਚ ਅੜਿੱਕੇ ਨੇ ਯਕੀਨਨ ਲੱਖਾਂ ਭਾਰਤੀਆਂ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਹੈ ਪਰ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਉਹ ਇੱਕ ਜੇਤੂ ਦੇ ਰੂਪ ਵਿੱਚ ਜ਼ੋਰਦਾਰ ਵਾਪਸੀ ਕਰੇਗੀ। ਪੈਰਿਸ 'ਚ ਔਰਤਾਂ ਦੇ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਏ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਦੱਸ ਦੇਈਏ ਅੱਜ ਰਾਤ ਨੂੰ ਵਿਨੇਸ਼ ਫੋਗਾਟ ਦਾ ਫਾਇਨਲ ਮੁਲਾਬਲਾ ਸੀ। ਹਾਰ ਜਾਣ 'ਤੇ ਉਸ ਨੂੰ ਘੱਟੋ-ਘੱਟ ਚਾਂਦੀ ਦਾ ਤਗ਼ਮਾ ਮਿਲਣਾ ਯਕੀਨੀ ਸੀ ਪਰ ਹੁਣ ਉਸ ਨੂੰ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੱਥ ਪਰਤਣਾ ਪਵੇਗਾ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਅਮਿਤ ਸ਼ਾਹ ਨੇ ਐਕਸ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਓਲੰਪਿਕ 'ਚ ਵਿਨੇਸ਼ ਫੋਗਾਟ ਦੇ ਰਾਹ 'ਚ ਆਈ ਰੁਕਾਵਟ ਨੇ ਨਿਸ਼ਚਿਤ ਰੂਪ ਨਾਲ ਲੱਖਾਂ ਭਾਰਤੀਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਉਸ ਦਾ ਖੇਡ ਕਰੀਅਰ ਸ਼ਾਨਦਾਰ ਰਿਹਾ ਹੈ, ਜਿਸ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਹਰਾਉਣ ਦਾ ਮਾਣ ਵੀ ਸ਼ਾਮਲ ਹੈ।'' ਉਹਨਾਂ ਨੇ ਲਿਖਿਆ, "ਇਹ ਬਦਕਿਸਮਤੀ ਉਸਦੇ ਸ਼ਾਨਦਾਰ ਕਰੀਅਰ ਵਿੱਚ ਸਿਰਫ਼ ਇੱਕ ਅਪਵਾਦ ਹੈ, ਜਿਸ ਤੋਂ ਮੈਨੂੰ ਭਰੋਸਾ ਹੈ ਕਿ ਉਹ ਉਸ ਵਿਜੇਤਾ ਦੇ ਰੂਪ ਵਿੱਚ ਵਾਪਸ ਆਵੇਗੀ ਜੋ ਉਹ ਹਮੇਸ਼ਾ ਰਹੀ ਸੀ।" ਸਾਡੀਆਂ ਸ਼ੁਭਕਾਮਨਾਵਾਂ ਅਤੇ ਸਮਰਥਨ ਹਮੇਸ਼ਾ ਉਸਦੇ ਨਾਲ ਹਨ।
ਇਹ ਵੀ ਪੜ੍ਹੋ - ਕੁਰਕਰੇ ਬਣੇ ਕਾਲ, ਸਿਰਫ ਪੰਜ ਰੁਪਏ ਦੇ ਕੁਰਕਰੇ ਲਈ ਜਿਗਰੀ ਦੋਸਤ ਦਾ ਚਾਕੂ ਮਾਰ-ਮਾਰ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8