PM ਮੋਦੀ ਨੇ ਅਯੋਗ ਕਰਾਰ ਦੇਣ ਮਗਰੋਂ ਵਿਨੇਸ਼ ਫੋਗਾਟ ਦਾ ਵਧਾਇਆ ਹੌਂਸਲਾ, ਬੋਲੇ-'ਤੁਸੀਂ ਭਾਰਤ ਦਾ ਮਾਣ ਹੋ'
Wednesday, Aug 07, 2024 - 01:46 PM (IST)
ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਤੁਸੀਂ ਭਾਰਤ ਦਾ ਮਾਣ ਹੈ ਅਤੇ ਤੁਹਾਨੂੰ ਮਜ਼ਬੂਤ ਹੋ ਕੇ ਵਾਪਸੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਦੱਸ ਦੇਈਏ ਕਿ ਵਿਨੇਸ਼ ਨੂੰ ਮਹਿਲਾ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਪਾਏ ਜਾਣ ਕਾਰਨ ਬੁੱਧਵਾਰ ਨੂੰ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ। ਵਿਨੇਸ਼ ਨੇ ਅੱਜ ਰਾਤ ਗੋਲਡ ਮੈਡਲ ਲਈ ਮੈਚ ਖੇਡਣਾ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਭਾਰਤ ਦਾ ਮਾਣ ਹੈ ਅਤੇ ਉਸ ਨੂੰ ਮਜ਼ਬੂਤੀ ਨਾਲ ਵਾਪਸ ਆਉਣਾ ਪਵੇਗਾ। ਉਹਨਾਂ ਨੇ ਐਕਸ 'ਤੇ ਲਿਖਿਆ, “ਵਿਨੇਸ਼, ਤੁਸੀਂ ਚੈਂਪੀਅਨਜ਼ ਵਿੱਚ ਇੱਕ ਚੈਂਪੀਅਨ ਹੋ। ਤੁਸੀਂ ਭਾਰਤ ਦਾ ਮਾਣ ਅਤੇ ਹਰ ਭਾਰਤੀ ਲਈ ਪ੍ਰੇਰਨਾ ਸਰੋਤ ਹੋ।'' ਉਸਨੇ ਅੱਗੇ ਲਿਖਿਆ, “ਅੱਜ ਦਾ ਝਟਕੇ ਨਾਲ ਤੁਹਾਨੂੰ ਦੁੱਖ ਹੋਇਆ ਹੈ। ਕਾਸ਼ ਮੈਂ ਸ਼ਬਦਾਂ ਵਿੱਚ ਬਿਆਨ ਕਰ ਸਕਦਾ ਕਿ ਮੈਂ ਇਸ ਸਮੇਂ ਕਿੰਨਾ ਨਿਰਾਸ਼ ਹਾਂ। ਪਰ ਮੈਂ ਜਾਣਦਾ ਹਾਂ ਕਿ ਤੁਸੀਂ ਦੁਬਾਰਾ ਵਾਪਸ ਆਓਗੇ। ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨਾ ਤੁਹਾਡੇ ਸੁਭਾਅ ਵਿੱਚ ਹੈ। ਮਜ਼ਬੂਤੀ ਨਾਲ ਵਾਪਸੀ ਕਰੋ। ਅਸੀਂ ਸਾਰੇ ਤੁਹਾਡੇ ਨਾਲ ਹਾਂ।''
ਇਹ ਵੀ ਪੜ੍ਹੋ - ਕੁਰਕਰੇ ਬਣੇ ਕਾਲ, ਸਿਰਫ ਪੰਜ ਰੁਪਏ ਦੇ ਕੁਰਕਰੇ ਲਈ ਜਿਗਰੀ ਦੋਸਤ ਦਾ ਚਾਕੂ ਮਾਰ-ਮਾਰ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8